24ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਸੈਨਿਕਾਂ ਦੀ ਛਾਉਣੀ ਵਿੱਚ ਲਿਜਾਇਆ ਜਾਵੇ। ਉਸ ਨੇ ਹਦਾਇਤ ਕੀਤੀ ਕਿ ਉਸ ਨੂੰ ਕੋੜੇ ਮਾਰੇ ਜਾਣ ਤਾਂ ਜੋ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ ਕਿ ਲੋਕ ਉਸ ਉੱਤੇ ਇਸ ਤਰ੍ਹਾਂ ਕਿਉਂ ਰੌਲਾ ਪਾ ਰਹੇ ਸਨ।
25ਜਦੋਂ ਉਨ੍ਹਾਂ ਨੇ ਉਸ ਨੂੰ ਖਿੱਚਿਆ ਕਿ ਉਸ ਨੂੰ ਕੋੜੇ ਮਾਰੇ ਜਾਣ, ਤਾਂ ਪੌਲੁਸ ਨੇ ਉੱਥੇ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਇਹ ਤੁਹਾਡੇ ਲਈ ਕਾਨੂੰਨੀ ਹੈ ਕਿ ਕਿਸੇ ਰੋਮੀ ਨਾਗਰਿਕ ਨੂੰ ਕੋੜੇ ਮਾਰੇ ਜਾਣ ਹਾਲਾਂਕਿ ਕਿ ਉਹ ਦੋਸ਼ੀ ਵੀ ਨਾ ਹੋਵੇ?”
26ਜਦੋਂ ਸੂਬੇਦਾਰ ਨੇ ਇਹ ਸੁਣਿਆ, ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਉਸ ਨੇ ਇਸ ਬਾਰੇ ਦੱਸਿਆ। ਉਸ ਨੇ ਪੁੱਛਿਆ, “ਤੁਸੀਂ ਕੀ ਕਰਨ ਜਾ ਰਹੇ ਹੋ? ਇਹ ਆਦਮੀ ਰੋਮੀ ਨਾਗਰਿਕ ਹੈ।”
27ਸੈਨਾਪਤੀ ਪੌਲੁਸ ਕੋਲ ਗਿਆ ਅਤੇ ਪੁੱਛਿਆ, “ਮੈਨੂੰ ਦੱਸ, ਕੀ ਤੂੰ ਰੋਮੀ ਹੈ?” ਉਸ ਨੇ ਜਵਾਬ ਦਿੱਤਾ, “ਹਾਂ, ਮੈਂ ਹਾਂ।”
28ਤਦ ਸੈਨਾਪਤੀ ਨੇ ਕਿਹਾ, “ਮੈਂ ਆਪਣੀ ਨਾਗਰਿਕਤਾ ਲਈ ਬਹੁਤ ਸਾਰਾ ਪੈਸਾ ਖ਼ਰਚ ਕੀਤਾ।” ਪੌਲੁਸ ਨੇ ਜਵਾਬ ਦਿੱਤਾ, “ਪਰ ਮੈਂ ਇੱਕ ਰੋਮੀ ਨਾਗਰਿਕ ਪੈਦਾ ਹੋਇਆ ਸੀ।”