5ਜਿਵੇਂ ਮਹਾਂ ਜਾਜਕ ਅਤੇ ਸਾਰੀ ਕੌਂਸਲ ਮੇਰੇ ਲਈ ਗਵਾਹੀ ਦਿੰਦੀ ਹੈ। ਮੈਂ ਉਨ੍ਹਾਂ ਕੋਲੋਂ ਭਾਈਬੰਦ ਯਹੂਦੀਆ ਦੇ ਨਾਮ ਦੀਆਂ ਚਿੱਠੀਆਂ ਪ੍ਰਾਪਤ ਕਰਕੇ ਦੰਮਿਸ਼ਕ ਵਿੱਚ ਉਨ੍ਹਾਂ ਵਿਸ਼ਵਾਸੀਆ ਨੂੰ ਸਜ਼ਾ ਦੇਣ ਲਈ ਯੇਰੂਸ਼ਲੇਮ ਵਿੱਚ ਕੈਦੀਆਂ ਵਜੋਂ ਲਿਆਉਣ ਲਈ ਉੱਥੇ ਗਿਆ।
6“ਦੁਪਹਿਰ ਦੇ ਵੇਲੇ, ਜਦੋਂ ਮੈਂ ਦੰਮਿਸ਼ਕ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਸਵਰਗ ਤੋਂ ਇੱਕ ਚਮਕਦਾਰ ਰੋਸ਼ਨੀ ਮੇਰੇ ਆਲੇ-ਦੁਆਲੇ ਚਮਕੀ।
7ਮੈਂ ਜ਼ਮੀਨ ਤੇ ਡਿੱਗ ਪਿਆ ਅਤੇ ਇੱਕ ਆਵਾਜ਼ ਮੈਨੂੰ ਆਖਦੀ ਸੁਣੀ, ‘ਹੇ ਸੌਲੁਸ! ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈ?’
8“ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਸ ਨੇ ਜਵਾਬ ਦਿੱਤਾ। “ ‘ਮੈਂ ਯਿਸ਼ੂ ਨਾਸਰੀ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈ।’
9ਮੇਰੇ ਸਾਥੀਆਂ ਨੇ ਚਾਨਣ ਤਾਂ ਵੇਖਿਆ, ਪਰ ਉਹ ਉਸ ਦੀ ਆਵਾਜ਼ ਨੂੰ ਨਹੀਂ ਸਮਝ ਸਕੇ ਜੋ ਮੇਰੇ ਨਾਲ ਗੱਲ ਕਰ ਰਹੀ ਸੀ।