14ਉਹ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਗਏ ਅਤੇ ਕਿਹਾ, “ਅਸੀਂ ਸਹੁੰ ਖਾਧੀ ਹੈ ਕਿ ਜਦ ਤੱਕ ਅਸੀਂ ਪੌਲੁਸ ਨੂੰ ਨਾ ਮਾਰ ਦੇਈਏ ਉਦੋਂ ਤੱਕ ਅਸੀਂ ਕੁਝ ਵੀ ਨਾ ਖਾਵਾਂਗੇ।
15ਤਾਂ ਹੁਣ, ਤੁਸੀਂ ਅਤੇ ਮਹਾਂਸਭਾ ਨੇ ਸੈਨਾਪਤੀ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੇ ਮੁਕੱਦਮੇ ਬਾਰੇ ਵਧੇਰੇ ਸਹੀ ਜਾਣਕਾਰੀ ਦੀ ਇੱਛਾ ਦੇ ਬਹਾਨੇ ਉਸ ਨੂੰ ਤੁਹਾਡੇ ਸਾਹਮਣੇ ਲਿਆਵੇ। ਉਸ ਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਉਸ ਨੂੰ ਮਾਰਨ ਲਈ ਤਿਆਰ ਹਾਂ।”
16ਪਰ ਜਦੋਂ ਪੌਲੁਸ ਦੀ ਭੈਣ ਦੇ ਪੁੱਤਰ ਨੇ ਇਸ ਸਾਜਿਸ਼ ਬਾਰੇ ਸੁਣਿਆ, ਤਾਂ ਉਹ ਸੈਨਿਕਾਂ ਦੀ ਛਾਉਣੀ ਵਿੱਚ ਗਿਆ ਅਤੇ ਪੌਲੁਸ ਨੂੰ ਦੱਸ ਦਿੱਤਾ।
17ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਬੁਲਾਇਆ ਅਤੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾਉ; ਉਸ ਦੇ ਕੋਲ ਕੁਝ ਦੱਸਣ ਲਈ ਹੈ।”
18ਇਸ ਲਈ ਉਹ ਉਸ ਨੂੰ ਸੈਨਾਪਤੀ ਕੋਲ ਲੈ ਗਏ। ਸੂਬੇਦਾਰ ਨੇ ਕਿਹਾ, “ਪੌਲੁਸ, ਜੋ ਕੈਦੀ ਹੈ ਉਸ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਲਈ ਕਿਹਾ ਕਿਉਂਕਿ ਉਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ।”