ਰਸੂਲਾਂ 23

ਸੈਨਾਪਤੀ ਨੇ ਹੇਠ ਲਿਖੇ ਅਨੁਸਾਰ ਇੱਕ ਪੱਤਰ ਲਿਖਿਆ:

Acts 23:25 (UKJV) And he wrote a letter after this manner:

23ਇਸ ਤੋਂ ਬਾਅਦ, ਉਸ ਨੇ ਆਪਣੇ ਦੋ ਸੂਬੇਦਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤਾ, “ਅੱਜ ਰਾਤ ਨੌਂ ਵਜੇ ਕੈਸਰਿਆ ਸ਼ਹਿਰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਬਰਛੇ ਚੁੱਕੀ ਸਿਪਾਹੀਆਂ ਨੂੰ ਤਿਆਰ ਕਰ ਰੱਖੋ।

24ਪੌਲੁਸ ਲਈ ਘੋੜੇ ਮੁਹੱਈਆ ਕਰਵਾਓ ਤਾਂ ਜੋ ਉਹ ਸੁਰੱਖਿਅਤ ਰਾਜਪਾਲ ਫੇਲਿਕ੍ਸ ਕੋਲ ਜਾ ਸਕਣ।”

25ਸੈਨਾਪਤੀ ਨੇ ਹੇਠ ਲਿਖੇ ਅਨੁਸਾਰ ਇੱਕ ਪੱਤਰ ਲਿਖਿਆ:

26ਕਲਾਉਡੀਅਸ ਲੁਸਿਯਸ ਦੇ ਮਹਾਨ ਰਾਜਪਾਲ ਫੇਲਿਕ੍ਸ: ਪਰਨਾਮ।

27ਇਸ ਆਦਮੀ ਨੂੰ ਜਦੋਂ ਕੁਝ ਯਹੂਦੀ ਲੋਕਾਂ ਨੇ ਫੜ੍ਹ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ, ਤਾਂ ਮੈਂ ਇਹ ਪਤਾ ਕੀਤਾ ਕਿ ਉਹ ਇੱਕ ਰੋਮੀ ਨਾਗਰਿਕ ਹੈ, ਫਿਰ ਮੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.