ਰਸੂਲਾਂ 23

ਤਦ ਪੌਲੁਸ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਆਏ ਹਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ ਤਾਂ ਪੌਲੁਸ ਬੋਲਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।”

Acts 23:6 (UKJV) But when Paul perceived that the one part were Sadducees, and the other Pharisees, he cried out in the council, Men and brethren, I am a Pharisee, the son of a Pharisee: of the hope and resurrection of the dead I am called in question.

4ਜਿਹੜੇ ਲੋਕ ਪੌਲੁਸ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਪਰਮੇਸ਼ਵਰ ਦੇ ਮਹਾਂ ਜਾਜਕ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਿਵੇਂ ਕੀਤੀ!”

5ਪੌਲੁਸ ਨੇ ਜਵਾਬ ਦਿੱਤਾ, “ਭਰਾਵੋ, ਮੈਨੂੰ ਇਹ ਪਤਾ ਨਹੀਂ ਸੀ ਜੋ ਇਹ ਮਹਾਂ ਜਾਜਕ ਹੈ; ਕਿਉਂ ਜੋ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ਤੂੰ ਆਪਣੇ ਲੋਕਾਂ ਦੇ ਹਾਕਮ ਬਾਰੇ ਬੁਰਾ ਨਾ ਬੋਲ।”

6ਤਦ ਪੌਲੁਸ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਵਿੱਚੋਂ ਕੁਝ ਸਦੂਕੀ ਅਤੇ ਕਈ ਫ਼ਰੀਸੀ ਆਏ ਹਨ, ਜਿਨ੍ਹਾਂ ਨੂੰ ਮਹਾਂਸਭਾ ਵਿੱਚ ਬੁਲਾਇਆ ਗਿਆ ਤਾਂ ਪੌਲੁਸ ਬੋਲਿਆ, “ਹੇ ਮੇਰੇ ਭਰਾਵੋ, ਮੈਂ ਇੱਕ ਫ਼ਰੀਸੀ ਹਾਂ, ਫ਼ਰੀਸੀਆਂ ਦੀ ਵੰਸ਼ ਵਿਚੋਂ ਹਾਂ। ਮੈਂ ਮਰੇ ਹੋਏ ਲੋਕਾਂ ਦੇ ਪੁਨਰ-ਉਥਾਨ ਦੀ ਉਮੀਦ ਕਾਰਨ ਅਜ਼ਮਾਇਸ਼ ਤੇ ਖੜ੍ਹਾ ਹਾਂ।”

7ਜਦੋਂ ਉਸ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚਕਾਰ ਝਗੜਾ ਹੋ ਗਿਆ ਅਤੇ ਸਭਾ ਵਿੱਚ ਫੁੱਟ ਪੈ ਗਈ।

8ਸਦੂਕੀ ਕਹਿੰਦੇ ਸਨ ਕਿ ਕੋਈ ਪੁਨਰ-ਉਥਾਨ ਨਹੀਂ ਹੈ ਅਤੇ ਨਾ ਤਾਂ ਸਵਰਗਦੂਤ ਹਨ ਅਤੇ ਨਾ ਹੀ ਆਤਮਾ ਹੈ, ਪਰ ਫ਼ਰੀਸੀ ਇਨ੍ਹਾਂ ਸਭ ਗੱਲਾਂ ਵਿੱਚ ਵਿਸ਼ਵਾਸ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.