ਰਸੂਲਾਂ 24

ਪਰ ਮੈਂ ਮੰਨਦਾ ਹਾਂ ਕਿ ਮੈਂ ਉਸ ਰਾਹ ਦੀ ਪਾਲਣਾ ਕਰਦਾ ਹਾਂ, ਜਿਸ ਨੂੰ ਉਹ ਪੰਥ ਕਹਿੰਦੇ ਹਨ। ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਅਤੇ ਮੈਂ ਯਹੂਦੀ ਕਾਨੂੰਨ ਅਤੇ ਨਬੀਆਂ ਵਿੱਚ ਲਿਖੀਆਂ ਸਾਰੀਆਂ ਗੱਲਾਂ ਵਿੱਚ ਪੱਕਾ ਵਿਸ਼ਵਾਸ ਕਰਦਾ ਹਾਂ।

Acts 24:14 (UKJV) But this I confess unto you, that after the way which they call heresy, so worship I the God of my fathers, believing all things which are written in the law and in the prophets:

12ਅਤੇ ਉਨ੍ਹਾਂ ਨੇ ਹੈਕਲ ਵਿੱਚ ਮੈਨੂੰ ਕਿਸੇ ਦੇ ਨਾਲ ਬਹਿਸ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਨਹੀਂ ਵੇਖਿਆ, ਨਾ ਤਾਂ ਪ੍ਰਾਰਥਨਾ ਸਥਾਨ ਵਿੱਚ, ਨਾ ਹੀ ਸ਼ਹਿਰ ਵਿੱਚ।

13ਇਹ ਲੋਕ ਨਾ ਤੁਹਾਨੂੰ ਸਾਬਤ ਕਰ ਸਕਦੇ ਉਹ ਇਲਜ਼ਾਮ ਜਿਹੜੇ ਮੇਰੇ ਤੇ ਲਗਾਏ ਜਾ ਰਹੇ ਹਨ।

14ਪਰ ਮੈਂ ਮੰਨਦਾ ਹਾਂ ਕਿ ਮੈਂ ਉਸ ਰਾਹ ਦੀ ਪਾਲਣਾ ਕਰਦਾ ਹਾਂ, ਜਿਸ ਨੂੰ ਉਹ ਪੰਥ ਕਹਿੰਦੇ ਹਨ। ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਅਤੇ ਮੈਂ ਯਹੂਦੀ ਕਾਨੂੰਨ ਅਤੇ ਨਬੀਆਂ ਵਿੱਚ ਲਿਖੀਆਂ ਸਾਰੀਆਂ ਗੱਲਾਂ ਵਿੱਚ ਪੱਕਾ ਵਿਸ਼ਵਾਸ ਕਰਦਾ ਹਾਂ।

15ਅਤੇ ਮੈਨੂੰ ਪਰਮੇਸ਼ਵਰ ਵਿੱਚ ਉਹੀ ਉਮੀਦ ਹੈ ਜਿੰਨੀ ਇਨ੍ਹਾਂ ਆਦਮੀਆਂ ਨੇ ਆਪ ਕੀਤੀ ਹੈ, ਕਿ ਧਰਮੀ ਅਤੇ ਕੁਧਰਮੀ ਦੋਹਾਂ ਦਾ ਦੁਬਾਰਾ ਪੁਨਰ-ਉਥਾਨ ਹੋਵੇਗਾ।

16ਇਸ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣੇ ਜ਼ਮੀਰ ਨੂੰ ਪਰਮੇਸ਼ਵਰ ਅਤੇ ਮਨੁੱਖ ਦੇ ਸਾਮ੍ਹਣੇ ਸਪੱਸ਼ਟ ਰੱਖਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.