ਰਸੂਲਾਂ 24

ਅਸੀਂ ਉਸ ਦਾ ਸਾਡੀ ਬਿਵਸਥਾ ਅਨੁਸਾਰ ਨਿਆਂ ਕੀਤਾ ਹੁੰਦਾ। ਪਰ ਸੈਨਾਪਤੀ ਲਾਇਸੀਅਸ ਆਇਆ ਅਤੇ ਉਸ ਨੂੰ ਬਹੁਤ ਹਿੰਸਾ ਨਾਲ ਸਾਡੇ ਕੋਲ ਲੈ ਗਿਆ,

Acts 24:7 (UKJV) But the chief captain Lysias came upon us, and with great violence took him away out of our hands,

5“ਸਾਨੂੰ ਇਹ ਆਦਮੀ ਪਰੇਸ਼ਾਨ ਕਰਨ ਵਾਲਾ ਲੱਗਿਆ ਹੈ, ਜਿਸ ਨੇ ਸਾਰੀ ਦੁਨੀਆਂ ਦੇ ਯਹੂਦੀਆਂ ਵਿੱਚ ਦੰਗੇ ਭੜਕਾਏ ਸਨ। ਅਤੇ ਇਹ ਨਾਸਰੀ ਪੰਥ ਦਾ ਇੱਕ ਆਗੂ ਹੈ।

6ਅਤੇ ਉਸ ਨੇ ਹੈਕਲ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਵੀ ਕੀਤੀ; ਇਸ ਲਈ ਅਸੀਂ ਉਸ ਨੂੰ ਫੜ ਲਿਆ।

7ਅਸੀਂ ਉਸ ਦਾ ਸਾਡੀ ਬਿਵਸਥਾ ਅਨੁਸਾਰ ਨਿਆਂ ਕੀਤਾ ਹੁੰਦਾ। ਪਰ ਸੈਨਾਪਤੀ ਲਾਇਸੀਅਸ ਆਇਆ ਅਤੇ ਉਸ ਨੂੰ ਬਹੁਤ ਹਿੰਸਾ ਨਾਲ ਸਾਡੇ ਕੋਲ ਲੈ ਗਿਆ,

8ਉਸ ਦੀ ਖੁਦ ਜਾਂਚ ਕਰਕੇ ਤੁਸੀਂ ਉਨ੍ਹਾਂ ਸਾਰੇ ਦੋਸ਼ਾਂ ਦੀ ਸੱਚਾਈ ਜਾਣ ਜਾਓਗੇ ਜੋ ਅਸੀਂ ਉਸ ਦੇ ਖ਼ਿਲਾਫ਼ ਲਾ ਰਹੇ ਹਾਂ।”

9ਫਿਰ ਦੂਸਰੇ ਯਹੂਦੀਆਂ ਨੇ ਵੀ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਦਾਅਵਾ ਕਰਨ ਲੱਗੇ ਕਿ ਇਹ ਸਾਰੇ ਦੋਸ਼ ਸੱਚ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.