ਰਸੂਲਾਂ 26

ਜਦੋਂ ਪੌਲੁਸ ਅਜੇ ਆਪਣੇ ਲਈ ਬੋਲ ਹੀ ਰਿਹਾ ਸੀ, ਤਾਂ ਰਾਜਾ ਉੱਠਿਆ, ਅਤੇ ਉਸ ਦੇ ਨਾਲ ਰਾਜਪਾਲ, ਬਰਨੀਸ ਅਤੇ ਉਨ੍ਹਾਂ ਦੇ ਨਾਲ ਬੈਠੇ ਲੋਕ ਉੱਠ ਖੜੇ ਹੋਏ।

Acts 26:30 (UKJV) And when he had thus spoken, the king rose up, and the governor, and Bernice, and they that sat with them:

28ਤਦ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਕੀ ਤੈਨੂੰ ਲੱਗਦਾ ਹੈ ਕਿ ਇੰਨੇ ਘੱਟ ਸਮੇਂ ਵਿੱਚ ਤੂੰ ਮੈਨੂੰ ਇੱਕ ਮਸੀਹ ਬਣਨ ਲਈ ਪ੍ਰੇਰਿਤ ਕਰ ਸਕਦਾ ਹਾਂ?”

29ਪੌਲੁਸ ਨੇ ਜਵਾਬ ਦਿੱਤਾ, “ਥੋੜ੍ਹੇ ਸਮੇਂ ਜਾਂ ਲੰਮੇ ਸਮੇਂ ਵਿੱਚ, ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਦਾ ਹਾਂ ਕਿ ਨਾ ਸਿਰਫ ਤੁਸੀਂ, ਬਲਕਿ ਤੁਸੀਂ ਅਤੇ ਸਾਰੇ ਜੋ ਅੱਜ ਮੈਨੂੰ ਸੁਣ ਰਹੇ ਹਨ, ਇਨ੍ਹਾਂ ਜੰਜ਼ੀਰਾਂ ਤੋਂ ਬਿਨ੍ਹਾਂ ਇਹੋ ਜਿਹੇ ਹੋ ਜਾਣ ਜਿਹੋ ਜਿਹਾ ਮੈਂ ਹਾਂ।”

30ਜਦੋਂ ਪੌਲੁਸ ਅਜੇ ਆਪਣੇ ਲਈ ਬੋਲ ਹੀ ਰਿਹਾ ਸੀ, ਤਾਂ ਰਾਜਾ ਉੱਠਿਆ, ਅਤੇ ਉਸ ਦੇ ਨਾਲ ਰਾਜਪਾਲ, ਬਰਨੀਸ ਅਤੇ ਉਨ੍ਹਾਂ ਦੇ ਨਾਲ ਬੈਠੇ ਲੋਕ ਉੱਠ ਖੜੇ ਹੋਏ।

31ਜਦੋਂ ਉਹ ਕਮਰੇ ਵਿੱਚੋਂ ਬਾਹਰ ਚਲੇ ਗਏ, ਤਾਂ ਉਹ ਇੱਕ-ਦੂਜੇ ਨੂੰ ਆਖਣ ਲੱਗੇ, “ਇਹ ਆਦਮੀ ਅਜਿਹਾ ਕੁਝ ਨਹੀਂ ਕਰ ਰਿਹਾ ਜੋ ਮੌਤ ਜਾਂ ਕੈਦ ਦਾ ਹੱਕਦਾਰ ਹੋਵੇ।”

32ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਇਹ ਆਦਮੀ ਜੇ ਕੈਸਰ ਕੋਲ ਅਪੀਲ ਨਾ ਕਰਦਾ ਤਾਂ ਉਸ ਨੂੰ ਰਿਹਾ ਕੀਤਾ ਜਾ ਸਕਦਾ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.