ਰਸੂਲਾਂ 28

ਪਰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੇਰੇ ਵਿਚਾਰ ਕੀ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਜਗ੍ਹਾ ਲੋਕ ਇਸ ਸੰਪਰਦਾ ਦੇ ਵਿਰੁੱਧ ਗੱਲਾਂ ਕਰ ਰਹੇ ਹਨ।”

Acts 28:22 (UKJV) But we desire to hear of you what you think: for as concerning this sect, we know that every where it is spoken against.

20ਇਸੇ ਕਰਕੇ ਮੈਂ ਤੁਹਾਡੀ ਮਿੰਨਤ ਕੀਤੀ ਜੋ ਮੈਨੂੰ ਮਿਲੋ ਅਤੇ ਗੱਲਬਾਤ ਕਰੋ, ਇਸਰਾਏਲ ਦੀ ਉਮੀਦ ਸਦਕਾ ਹੀ ਮੈਂ ਇਸ ਸੰਗਲ ਨਾਲ ਬੰਨ੍ਹਿਆ ਹੋਇਆ ਹਾਂ।”

21ਉਨ੍ਹਾਂ ਉਸ ਨੂੰ ਆਖਿਆ, “ਕਿ ਨਾ ਸਾਨੂੰ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਪੱਤਰ ਮਿਲਿਆ, ਨਾ ਹੀ ਭਰਾਵਾਂ ਵਿੱਚੋਂ ਕਿਸੇ ਨੇ ਆ ਕੇ ਤੇਰੀ ਖ਼ਬਰ ਦਿੱਤੀ ਅਤੇ ਨਾ ਤੇਰੀ ਕੁਝ ਬੁਰਾਈ ਦੱਸੀਂ।

22ਪਰ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਤੇਰੇ ਵਿਚਾਰ ਕੀ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰ ਜਗ੍ਹਾ ਲੋਕ ਇਸ ਸੰਪਰਦਾ ਦੇ ਵਿਰੁੱਧ ਗੱਲਾਂ ਕਰ ਰਹੇ ਹਨ।”

23ਉਨ੍ਹਾਂ ਨੇ ਇੱਕ ਖਾਸ ਦਿਨ ਪੌਲੁਸ ਨੂੰ ਮਿਲਣ ਨੂੰ ਠਹਿਰਾਇਆ, ਅਤੇ ਉਹ ਵੱਡੀ ਗਿਣਤੀ ਵਿੱਚ ਉਸ ਜਗ੍ਹਾ ਪਹੁੰਚੇ ਜਿੱਥੇ ਉਹ ਠਹਿਰ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਪਰਮੇਸ਼ਵਰ ਦੇ ਰਾਜ ਬਾਰੇ ਗਵਾਹੀ ਦੇ ਕੇ ਅਤੇ ਮੋਸ਼ੇਹ ਦੀ ਬਿਵਸਥਾ ਅਤੇ ਨਬੀਆਂ ਤੋਂ ਵੀ ਸਮਝਾਉਂਦੇ ਹੋਏ ਯਿਸ਼ੂ ਬਾਰੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ।

24ਕੁਝ ਲੋਕਾਂ ਨੇ ਉਸ ਦੀਆਂ ਗੱਲਾਂ ਤੇ ਯਕੀਨ ਕੀਤਾ, ਪਰ ਦੂਸਰਿਆ ਨੇ ਵਿਸ਼ਵਾਸ ਨਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.