25ਉਹ ਆਪਸ ਵਿੱਚ ਅਸਹਿਮਤ ਹੋਏ ਅਤੇ ਪੌਲੁਸ ਦੁਆਰਾ ਇਹ ਅੰਤਿਮ ਬਿਆਨ ਦੇਣ ਤੋਂ ਬਾਅਦ ਚਲੇ ਜਾਣ ਲੱਗੇ: “ਕਿ ਪਵਿੱਤਰ ਆਤਮਾ ਤੁਹਾਡੇ ਪੂਰਵਜਾਂ ਨੂੰ ਸੱਚ ਬੋਲਿਆ ਜਦੋਂ ਉਸ ਨੇ ਯਸ਼ਾਯਾਹ ਨਬੀ ਰਾਹੀਂ ਕਿਹਾ:
26“ ‘ਇਨ੍ਹਾਂ ਲੋਕਾਂ ਦੇ ਕੋਲ ਜਾ ਅਤੇ ਆਖ, “ਤੁਸੀਂ ਹਮੇਸ਼ਾ ਕੰਨਾਂ ਨਾਲ ਸੁਣੋਗੇ ਪਰ ਨਾ ਸਮਝੋਗੇ; ਤੁਸੀਂ ਹਮੇਸ਼ਾ ਵੇਖਦੇ ਹੋਏ ਵੇਖੋਗੇ ਪਰ ਬੁਝੋਗੇ ਨਹੀਂ।”
27ਕਿਉਂ ਜੋ ਇਸ ਪਰਜਾ ਦੇ ਲੋਕਾਂ ਦਾ ਦਿਲ ਕਠੋਰ ਹੋ ਗਿਆ ਹੈ; ਅਤੇ ਉਹ ਮੁਸ਼ਕਿਲ ਨਾਲ ਆਪਣੇ ਕੰਨਾਂ ਨਾਲ ਸੁਣਦੇ ਹਨ, ਅਤੇ ਉਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਨਹੀਂ ਤਾਂ ਉਹ ਆਪਣੀਆਂ ਅੱਖਾਂ ਨਾਲ ਦੇਖਦੇ, ਅਤੇ ਆਪਣੇ ਕੰਨਾਂ ਨਾਲ ਸੁਣਦੇ, ਉਹ ਦਿਲ ਨਾਲ ਸਮਝਦੇ ਅਤੇ ਮੁੜ ਆਉਣ, ਤਾਂ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।’
28“ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਦੀ ਮੁਕਤੀ ਗ਼ੈਰ-ਯਹੂਦੀਆਂ ਨੂੰ ਭੇਜੀ ਗਈ ਹੈ, ਅਤੇ ਉਹ ਸੁਣਨਗੇ!”
29ਜਦੋਂ ਉਸ ਨੇ ਇਹ ਆਖਿਆ ਤਾਂ ਯਹੂਦੀ ਲੋਕ ਆਪਸ ਵਿੱਚ ਵਾਦ-ਵਿਵਾਦ ਕਰਨ ਲੱਗੇ, ਅਤੇ ਉਸ ਜਗਾ ਤੋਂ ਚਲੇ ਗਏ।