ਰਸੂਲਾਂ 4

ਜਾਜਕ ਅਤੇ ਕੁਝ ਸਦੂਕੀ ਅਤੇ ਹੈਕਲ ਦੇ ਪਹਿਰੇਦਾਰ ਦਾ ਮੁੱਖੀ ਪਤਰਸ ਅਤੇ ਯੋਹਨ ਕੋਲ ਆਏ ਜਿਸ ਵਕਤ ਉਹ ਲੋਕਾਂ ਨਾਲ ਗੱਲਾਂ ਕਰ ਰਹੇ ਸਨ।

Acts 4:1 (UKJV) And as they spoke unto the people, the priests, and the captain of the temple, and the Sadducees, came upon them,

1ਜਾਜਕ ਅਤੇ ਕੁਝ ਸਦੂਕੀ ਅਤੇ ਹੈਕਲ ਦੇ ਪਹਿਰੇਦਾਰ ਦਾ ਮੁੱਖੀ ਪਤਰਸ ਅਤੇ ਯੋਹਨ ਕੋਲ ਆਏ ਜਿਸ ਵਕਤ ਉਹ ਲੋਕਾਂ ਨਾਲ ਗੱਲਾਂ ਕਰ ਰਹੇ ਸਨ।

2ਉਹ ਬਹੁਤ ਪਰੇਸ਼ਾਨ ਹੋਏ ਕਿਉਂਕਿ ਰਸੂਲ ਲੋਕਾਂ ਨੂੰ ਯਿਸ਼ੂ ਵਿੱਚ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ ਅਤੇ ਸਿੱਖਿਆ ਦੇ ਰਹੇ ਸਨ

3ਉਨ੍ਹਾਂ ਨੇ ਪਤਰਸ ਅਤੇ ਯੋਹਨ ਨੂੰ ਫੜ ਲਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ, ਇਸ ਕਰਕੇ ਉਨ੍ਹਾਂ ਨੇ ਅਗਲੇ ਦਿਨ ਦੀ ਸਵੇਰ ਤੱਕ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.