ਰਸੂਲਾਂ 5

ਭੀੜ ਵੀ ਯੇਰੂਸ਼ਲੇਮ ਦੇ ਆਸ-ਪਾਸ ਦੇ ਨਗਰਾਂ ਤੋਂ ਇਕੱਠੀ ਹੋ ਕੇ ਆਉਂਦੀ, ਅਤੇ ਆਪਣੇ ਬਿਮਾਰ ਲੋਕਾਂ ਨੂੰ ਲਿਆਉਂਦੇ ਅਤੇ ਜਿਹੜੇ ਦੁਸ਼ਟ ਆਤਮਾਵਾਂ ਦੇ ਸਤਾਏ ਹੋਏ ਸਨ, ਅਤੇ ਉਹ ਸਾਰੇ ਚੰਗੇ ਹੋ ਕੇ ਜਾਂਦੇ ਸਨ।

Acts 5:16 (UKJV) There came also a multitude out of the cities round about unto Jerusalem, bringing sick folks, and them which were vexed with unclean spirits: and they were healed every one.

14ਫਿਰ ਵੀ, ਵੱਧ ਤੋਂ ਵੱਧ ਆਦਮੀ ਅਤੇ ਔਰਤਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਸ਼ਾਮਲ ਹੋ ਗਏ।

15ਐਥੋਂ ਤੱਕ ਜੋ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਪਾ ਕੇ ਬਾਹਰ ਚੌਕਾਂ ਅਤੇ ਸੜਕਾਂ ਵਿੱਚ ਲਿਆਉਂਦੇ ਸਨ, ਇਸ ਲਈ ਕਿ ਜਦੋਂ ਪਤਰਸ ਉਨ੍ਹਾਂ ਰੋਗੀਆਂ ਕੋਲੋ ਗੁਜਰੇ ਤਦ ਹੋਰ ਨਹੀਂ ਤਾਂ ਉਹ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।

16ਭੀੜ ਵੀ ਯੇਰੂਸ਼ਲੇਮ ਦੇ ਆਸ-ਪਾਸ ਦੇ ਨਗਰਾਂ ਤੋਂ ਇਕੱਠੀ ਹੋ ਕੇ ਆਉਂਦੀ, ਅਤੇ ਆਪਣੇ ਬਿਮਾਰ ਲੋਕਾਂ ਨੂੰ ਲਿਆਉਂਦੇ ਅਤੇ ਜਿਹੜੇ ਦੁਸ਼ਟ ਆਤਮਾਵਾਂ ਦੇ ਸਤਾਏ ਹੋਏ ਸਨ, ਅਤੇ ਉਹ ਸਾਰੇ ਚੰਗੇ ਹੋ ਕੇ ਜਾਂਦੇ ਸਨ।

17ਤਦ ਮਹਾਂ ਜਾਜਕ ਅਤੇ ਉਸ ਦੇ ਸਾਰੇ ਸਾਥੀ, ਜੋ ਸਦੂਕੀ ਪੰਥ ਦੇ ਮੈਂਬਰ ਸਨ, ਉਹ ਸਭ ਈਰਖਾ ਨਾਲ ਭਰ ਗਏ।

18ਉਨ੍ਹਾਂ ਨੇ ਰਸੂਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਜਨਤਕ ਜੇਲ੍ਹ ਵਿੱਚ ਬੰਦ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.