21ਸਵੇਰ ਵੇਲੇ ਉਹ ਹੈਕਲ ਦੇ ਵਿਹੜੇ ਵਿੱਚ ਗਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ, ਅਤੇ ਉਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਮਹਾਂ ਜਾਜਕ ਅਤੇ ਉਹ ਦੇ ਨਾਲ ਦੇ ਸਾਥੀ ਪਹੁੰਚੇ, ਤਾਂ ਮਹਾਂਸਭਾ ਅਤੇ ਇਸਰਾਏਲੀਆਂ ਦੀ ਸਾਰੀ ਪੰਚਾਇਤ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਰਸੂਲਾਂ ਲਈ ਜੇਲ੍ਹ ਭੇਜਿਆ।
22ਪਰ ਜੇਲ੍ਹ ਪਹੁੰਚਣ ਤੇ ਸਿਪਾਹੀਆਂ ਨੇ ਉਨ੍ਹਾਂ ਨੂੰ ਉੱਥੇ ਨਾ ਦੇਖਿਆ। ਸੋ ਉਹ ਵਾਪਸ ਗਏ ਅਤੇ ਦੱਸਿਆ,
23“ਅਸੀਂ ਜੇਲ੍ਹ ਨੂੰ ਸੁਰੱਖਿਅਤ ਤਾਲੇ ਲੱਗੇ, ਅਤੇ ਫਾਟਕਾਂ ਉੱਤੇ ਪਹਿਰੇਦਾਰ ਖੜੇ ਹੋਏ ਵੇਖੇ; ਪਰ ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ, ਤਾਂ ਸਾਨੂੰ ਅੰਦਰ ਕੋਈ ਨਹੀਂ ਮਿਲਿਆ।”
24ਇਹ ਗੱਲਾਂ ਸੁਣਨ ਤੋਂ ਬਾਅਦ, ਹੈਕਲ ਦੇ ਚੌਕੀਦਾਰ ਦਾ ਕਪਤਾਨ ਅਤੇ ਮੁੱਖ ਜਾਜਕ ਬਹੁਤ ਹੈਰਾਨ ਸਨ ਕਿ ਰਸੂਲਾਂ ਨਾਲ ਕੀ ਹੋਇਆ ਸੀ ਦੁਬਧਾ ਵਿੱਚ ਪੈ ਗਏ, ਹੈਰਾਨ ਹੋ ਗਏ ਕਿ ਇਸ ਸਭ ਦਾ ਨਤੀਜਾ ਕੀ ਹੋ ਸਕਦਾ ਹੈ।
25ਤਦ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ, “ਕਿ ਵੇਖੋ! ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਜੇਲ੍ਹ ਵਿੱਚ ਪਾ ਦਿੱਤਾ ਸੀ ਉਹ ਹੈਕਲ ਦੇ ਵਿਹੜੇ ਵਿੱਚ ਖੜੇ ਹੋ ਕੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ।”