ਰਸੂਲਾਂ 5

ਉਸ ਦੇ ਬਾਅਦ, ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲੀ ਪ੍ਰਾਂਤ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਬਗਾਵਤ ਵਿੱਚ ਲੋਕਾਂ ਦੇ ਸਮੂਹ ਦੀ ਅਗਵਾਈ ਕੀਤੀ। ਉਹ ਦਾ ਵੀ ਨਾਸ ਹੋਇਆ, ਅਤੇ ਜਿੰਨੇ ਉਹ ਨੂੰ ਮੰਨਦੇ ਸਨ ਸਾਰੇ ਖਿੱਲਰ ਗਏ।

Acts 5:37 (UKJV) After this man rose up Judas of Galilee in the days of the taxing, and drew away much people after him: he also perished; and all, even as many as obeyed him, were dispersed.

35ਫਿਰ ਉਸ ਨੇ ਮਹਾਂਸਭਾ ਨੂੰ ਸੰਬੋਧਨ ਕੀਤਾ: “ਹੇ ਇਸਰਾਏਲ ਦੇ ਮਨੁੱਖੋ, ਧਿਆਨ ਨਾਲ ਸੋਚੋ ਕਿ ਤੁਸੀਂ ਇਨ੍ਹਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ।”

36ਕਿਉਂ ਜੋ ਕੁਝ ਸਾਲ ਪਹਿਲਾਂ ਥੇਉਦਾਸ ਉੱਠਿਆ, ਅਤੇ ਕਹਿਣ ਲੱਗਾ ਕਿ ਮੈਂ ਕੁਝ ਹਾਂ, ਅਤੇ ਗਿਣਤੀ ਵਿੱਚ ਚਾਰ ਸੌ ਆਦਮੀ ਉਸ ਦੇ ਨਾਲ ਮਿਲ ਗਏ। ਅਤੇ ਉਹ ਮਾਰਿਆ ਗਿਆ, ਅਤੇ ਸਭ ਜੋ ਉਹ ਨੂੰ ਮੰਨਦੇ ਸਨ ਖਿੱਲਰ ਗਏ, ਅਤੇ ਬੇ ਠਿਕਾਣੇ ਹੋ ਗਏ।

37ਉਸ ਦੇ ਬਾਅਦ, ਮਰਦਮਸ਼ੁਮਾਰੀ ਦੇ ਦਿਨਾਂ ਵਿੱਚ ਗਲੀਲੀ ਪ੍ਰਾਂਤ ਦਾ ਰਹਿਣ ਵਾਲਾ ਯਹੂਦਾ ਉੱਠਿਆ ਅਤੇ ਬਗਾਵਤ ਵਿੱਚ ਲੋਕਾਂ ਦੇ ਸਮੂਹ ਦੀ ਅਗਵਾਈ ਕੀਤੀ। ਉਹ ਦਾ ਵੀ ਨਾਸ ਹੋਇਆ, ਅਤੇ ਜਿੰਨੇ ਉਹ ਨੂੰ ਮੰਨਦੇ ਸਨ ਸਾਰੇ ਖਿੱਲਰ ਗਏ।

38ਇਸ ਲਈ, ਮੌਜੂਦਾ ਸਥਿਤੀ ਵਿੱਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ: “ਇਨ੍ਹਾਂ ਆਦਮੀਆਂ ਨੂੰ ਇਕੱਲੇ ਛੱਡ ਦੇਵੋ! ਉਨ੍ਹਾਂ ਨੂੰ ਜਾਣ ਦਿਓ! ਕਿਉਂਕਿ ਜੇ ਉਨ੍ਹਾਂ ਦਾ ਉਦੇਸ਼ ਜਾਂ ਕੰਮ ਮਨੁੱਖੀ ਮੂਲ ਅਧਾਰਿਤ ਹੈ, ਤਾਂ ਇਹ ਅਸਫ਼ਲ ਹੋ ਜਾਣਗੇ।

39ਪਰ ਜੇ ਪਰਮੇਸ਼ਵਰ ਵੱਲੋਂ ਹੈ, ਤਾਂ ਤੁਸੀਂ ਉਨ੍ਹਾਂ ਨੂੰ ਰੋਕ ਨਹੀਂ ਸਕਦੇ; ਕਿ ਇਸ ਤਰ੍ਹਾਂ ਨਾ ਹੋਵੇ ਜੋ ਤੁਸੀਂ ਪਰਮੇਸ਼ਵਰ ਨਾਲ ਵੀ ਲੜਨ ਵਾਲੇ ਠਹਿਰੋਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.