ਰਸੂਲਾਂ 7

ਅਤੇ ਪਰਮੇਸ਼ਵਰ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾ ਲਿਆ। ਉਸ ਨੇ ਯੋਸੇਫ਼ ਨੂੰ ਬੁੱਧ ਦਿੱਤੀ ਅਤੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੀ ਸਦਭਾਵਨਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਸ ਲਈ ਫ਼ਿਰ ਫ਼ਿਰਾਊਨ ਪਾਤਸ਼ਾਹ ਨੇ ਉਸ ਨੂੰ ਮਿਸਰ ਅਤੇ ਉਸ ਦੇ ਸਾਰੇ ਮਹਿਲ ਉੱਤੇ ਹਾਕਮ ਬਣਾਇਆ।

Acts 7:10 (UKJV) And delivered him out of all his afflictions, and gave him favour and wisdom in the sight of Pharaoh king of Egypt; and he made him governor over Egypt and all his house.

8ਫਿਰ ਉਸ ਨੇ ਅਬਰਾਹਾਮ ਨੂੰ ਸੁੰਨਤ ਦਾ ਨੇਮ ਦਿੱਤਾ ਅਤੇ ਅਬਰਾਹਾਮ ਦੇ ਘਰ ਇਸਹਾਕ ਹੋਇਆ ਅਤੇ ਉਸ ਦੇ ਜਨਮ ਤੋਂ ਅੱਠ ਦਿਨਾਂ ਬਾਅਦ ਉਸ ਦੀ ਸੁੰਨਤ ਕੀਤੀ ਗਈ। ਬਾਅਦ ਵਿੱਚ ਇਸਹਾਕ ਦੇ ਘਰ ਯਾਕੋਬ ਜੰਮਿਆ, ਅਤੇ ਯਾਕੋਬ ਸਾਡੇ ਬਾਰ੍ਹਾਂ ਗੋਤਾਂ ਦੇ ਪੁਰਖਿਆਂ ਦਾ ਪਿਤਾ ਹੋਇਆ।

9“ਕਿਉਂਕਿ ਯੋਸੇਫ਼ ਦੇ ਆਪਣੇ ਭਰਾਵਾਂ ਨੇ ਉਸ ਨਾਲ ਈਰਖਾ ਕੀਤੀ, ਇਸ ਲਈ ਉਨ੍ਹਾਂ ਨੇ ਉਸ ਨੂੰ ਮਿਸਰ ਵਿੱਚ ਇੱਕ ਗੁਲਾਮ ਵਜੋਂ ਵੇਚ ਦਿੱਤਾ। ਪਰ ਪਰਮੇਸ਼ਵਰ ਉਸ ਦੇ ਨਾਲ ਸੀ

10ਅਤੇ ਪਰਮੇਸ਼ਵਰ ਨੇ ਉਸ ਨੂੰ ਉਸ ਦੀਆਂ ਸਾਰੀਆਂ ਮੁਸੀਬਤਾਂ ਤੋਂ ਬਚਾ ਲਿਆ। ਉਸ ਨੇ ਯੋਸੇਫ਼ ਨੂੰ ਬੁੱਧ ਦਿੱਤੀ ਅਤੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੀ ਸਦਭਾਵਨਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਇਸ ਲਈ ਫ਼ਿਰ ਫ਼ਿਰਾਊਨ ਪਾਤਸ਼ਾਹ ਨੇ ਉਸ ਨੂੰ ਮਿਸਰ ਅਤੇ ਉਸ ਦੇ ਸਾਰੇ ਮਹਿਲ ਉੱਤੇ ਹਾਕਮ ਬਣਾਇਆ।

11“ਫਿਰ ਸਾਰੇ ਮਿਸਰ ਅਤੇ ਕਨਾਨ ਦੇਸ਼ ਵਿੱਚ ਕਾਲ ਆਇਆ, ਬੜਾ ਵੱਡਾ ਕਸ਼ਟ ਹੋਇਆ, ਅਤੇ ਸਾਡੇ ਪੂਰਵਜਾਂ ਨੂੰ ਅਨਾਜ ਨਾ ਮਿਲਿਆ।

12ਜਦੋਂ ਯਾਕੋਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ, ਤਾਂ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.