ਰਸੂਲਾਂ 8

ਜਦੋਂ ਸ਼ਿਮਓਨ ਨੇ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਤੇ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ, ਤਾਂ ਉਸ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ

Acts 8:18 (UKJV) And when Simon saw that through laying on of the apostles' hands the Holy Spirit was given, he offered them money,

16ਕਿਉਂਕਿ ਪਵਿੱਤਰ ਆਤਮਾ ਅਜੇ ਉਨ੍ਹਾਂ ਵਿੱਚੋਂ ਕਿਸੇ ਉੱਤੇ ਨਹੀਂ ਆਇਆ ਸੀ; ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਤੇ ਬਪਤਿਸਮਾ ਲਿਆ ਸੀ।

17ਤਦ ਪਤਰਸ ਅਤੇ ਯੋਹਨ ਨੇ ਉਨ੍ਹਾਂ ਤੇ ਆਪਣੇ ਹੱਥ ਰੱਖੇ, ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ।

18ਜਦੋਂ ਸ਼ਿਮਓਨ ਨੇ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਤੇ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ, ਤਾਂ ਉਸ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ

19ਅਤੇ ਕਿਹਾ, “ਮੈਨੂੰ ਵੀ ਇਹ ਯੋਗਤਾ ਦਿਓ ਤਾਂ ਜੋ ਹਰੇਕ ਜਿਸ ਉੱਤੇ ਮੈਂ ਆਪਣੇ ਹੱਥ ਰੱਖਾ, ਉਹ ਵੀ ਪਵਿੱਤਰ ਆਤਮਾ ਪ੍ਰਾਪਤ ਕਰ ਲਵੇ।”

20ਪਤਰਸ ਨੇ ਜਵਾਬ ਦਿੱਤਾ, “ਤੇਰਾ ਪੈਸਾ ਤੇਰੇ ਨਾਲ ਨਾਸ਼ ਹੋ ਜਾਵੇ, ਕਿਉਂਕਿ ਤੂੰ ਸੋਚਿਆ, ਕਿ ਤੂੰ ਪਰਮੇਸ਼ਵਰ ਦੀ ਦਾਤ ਨੂੰ ਪੈਸੇ ਨਾਲ ਖਰੀਦ ਸਕਦਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.