ਰਸੂਲਾਂ 8

ਉਹ ਆਪਣੇ ਘਰ ਵਾਪਸ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।

Acts 8:28 (UKJV) Was returning, and sitting in his chariot read Isaiah the prophet.

26ਇੱਕ ਦਿਨ ਪ੍ਰਭੂ ਦੇ ਇੱਕ ਸਵਰਗਦੂਤ ਨੇ ਫਿਲਿਪ ਨੂੰ ਕਿਹਾ, “ਉੱਠ, ਦੱਖਣ ਵੱਲ ਜਾਂਦੀ ਸੜਕ, ਜਿਹੜੀ ਉਜਾੜ ਵਾਲੀ ਸੜਕ ਹੈ, ਜੋ ਯੇਰੂਸ਼ਲੇਮ ਤੋਂ ਗਾਜ਼ਾ ਸ਼ਹਿਰ ਨੂੰ ਜਾਂਦੀ ਹੈ, ਉਸ ਰਾਹ ਵੱਲ ਜਾ।”

27ਤਾਂ ਉਹ ਉੱਠ ਕੇ ਤੁਰ ਪਿਆ ਅਤੇ ਵੇਖੋ, ਕਿ ਈਥੋਪੀਆ ਦੇਸ਼ ਦਾ ਇੱਕ ਮਨੁੱਖ ਸੀ, ਜਿਹੜਾ ਖੋਜਾ ਅਤੇ ਕੂਸ਼ ਦੀ ਰਾਣੀ ਕੰਦਾਕੇ ਦਾ ਅਤੇ ਸਾਰੇ ਖ਼ਜ਼ਾਨੇ ਦਾ ਵੱਡਾ ਅਧਿਕਾਰੀ ਸੀ ਅਤੇ ਉਹ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਬੰਦਗੀ ਕਰਨ ਲਈ ਆਇਆ ਸੀ,

28ਉਹ ਆਪਣੇ ਘਰ ਵਾਪਸ ਮੁੜਿਆ ਜਾਂਦਾ ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸ਼ਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।

29ਤਦ ਪਵਿੱਤਰ ਆਤਮਾ ਨੇ ਫਿਲਿਪ ਨੂੰ ਕਿਹਾ, “ਕਿ ਚੱਲ ਅਤੇ ਇਸ ਰੱਥ ਨਾਲ ਰਲ ਜਾ।”

30ਤਦ ਫਿਲਿਪ ਰੱਥ ਵੱਲ ਭੱਜ ਕੇ ਨੇੜੇ ਗਿਆ ਤੇ ਉਸ ਨੂੰ ਯਸ਼ਾਯਾਹ ਨਬੀ ਦੀ ਪੋਥੀ ਨੂੰ ਪੜਦੇ ਸੁਣਿਆ। ਅਤੇ ਫਿਲਿਪ ਨੇ ਪੁੱਛਿਆ, “ਕੀ ਤੁਸੀਂ ਸਮਝਦੇ ਹੋ ਜੋ ਤੁਸੀਂ ਪੜ੍ਹ ਰਹੇ ਹੋ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.