3ਪਰ ਸੌਲੁਸ ਨੇ ਕਲੀਸਿਆ ਨੂੰ ਨਾਸ਼ ਕਰਨਾ ਸ਼ੁਰੂ ਕਰ ਦਿੱਤਾ। ਉਹ ਘਰ-ਘਰ ਵਿੱਚ ਜਾ ਕੇ, ਆਦਮੀ ਅਤੇ ਔਰਤਾਂ ਦੋਵਾਂ ਨੂੰ ਘਸੀਟ ਕੇ ਕੈਦ ਵਿੱਚ ਪਾ ਦਿੰਦਾ ਸੀ।
4ਜਿਹੜੇ ਵਿਸ਼ਵਾਸੀ ਖਿੰਡੇ ਹੋਏ ਸਨ ਉਹ ਜਿੱਥੇ ਕਿਤੇ ਵੀ ਗਏ, ਉਨ੍ਹਾਂ ਨੇ ਬਚਨ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ।
5ਫਿਲਿਪ ਸਾਮਰਿਯਾ ਪ੍ਰਾਂਤ ਦੇ ਇੱਕ ਸ਼ਹਿਰ ਵਿੱਚ ਗਿਆ, ਅਤੇ ਉੱਥੇ ਮਸੀਹਾ ਦਾ ਪ੍ਰਚਾਰ ਕੀਤਾ।
6ਅਤੇ ਜਦੋਂ ਲੋਕਾਂ ਨੇ ਉਹ ਨਿਸ਼ਾਨ ਜੋ ਫਿਲਿਪ ਵਿਖਾਉਂਦਾ ਸੀ ਸੁਣੇ ਅਤੇ ਵੇਖੇ, ਤਾਂ ਇੱਕ ਮਨ ਹੋ ਕੇ ਉਹ ਦੀਆਂ ਗੱਲਾਂ ਉੱਤੇ ਮਨ ਲਾਇਆ।
7ਉੱਚੀ ਆਵਾਜ਼ ਨਾਲ ਚੀਕਾਂ ਮਾਰਦੀਆਂ ਹੋਈਆਂ, ਬਹੁਤਿਆਂ ਵਿੱਚੋਂ ਅਸ਼ੁੱਧ ਆਤਮਾਵਾਂ ਨਿੱਕਲਿਆ, ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ।