ਰਸੂਲਾਂ 9

ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਚੱਲਿਆ ਜਾ! ਕਿਉਂ ਜੋ ਇਹ ਆਦਮੀ ਗ਼ੈਰ-ਯਹੂਦੀਆਂ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਲਈ ਮੇਰੇ ਨਾਮ ਦਾ ਐਲਾਨ ਕਰਨ ਲਈ ਮੇਰਾ ਚੁਣਿਆ ਹੋਇਆ ਸੇਵਕ ਹੈ।

Acts 9:15 (UKJV) But the Lord said unto him, Go your way: for he is a chosen vessel unto me, to bear my name before the Gentiles, and kings, and the children of Israel:

13ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਮੈਂ ਇਸ ਆਦਮੀ ਬਾਰੇ ਅਤੇ ਯੇਰੂਸ਼ਲੇਮ ਵਿੱਚ ਤੁਹਾਡੇ ਪਵਿੱਤਰ ਲੋਕਾਂ ਨਾਲ ਹੋਣ ਵਾਲੇ ਸਾਰੇ ਨੁਕਸਾਨ ਬਾਰੇ ਬਹੁਤ ਸਾਰੀਆਂ ਖਬਰਾਂ ਸੁਣੀਆਂ ਹਨ।

14ਅਤੇ ਉਹ ਇੱਥੇ ਮੁੱਖ ਜਾਜਕਾਂ ਕੋਲੋਂ ਅਧਿਕਾਰ ਲੈ ਕੇ ਆਇਆ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਫੜ ਲਵੇ ਜੋ ਤੁਹਾਡਾ ਨਾਮ ਲੈ ਕੇ ਪੁਕਾਰਦੇ ਹਨ।”

15ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਚੱਲਿਆ ਜਾ! ਕਿਉਂ ਜੋ ਇਹ ਆਦਮੀ ਗ਼ੈਰ-ਯਹੂਦੀਆਂ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਲਈ ਮੇਰੇ ਨਾਮ ਦਾ ਐਲਾਨ ਕਰਨ ਲਈ ਮੇਰਾ ਚੁਣਿਆ ਹੋਇਆ ਸੇਵਕ ਹੈ।

16ਮੈਂ ਉਸ ਨੂੰ ਦਿਖਾਵਾਂਗਾ ਕਿ ਉਸਨੂੰ ਮੇਰੇ ਨਾਮ ਲਈ ਕਿੰਨਾ ਦੁੱਖ ਝੱਲਣਾ ਪੈਣਾ ਹੈ।”

17ਫਿਰ ਹਨਾਨਿਯਾਹ ਘਰ ਗਿਆ ਅਤੇ ਉਸ ਵਿੱਚ ਦਾਖਲ ਹੋਇਆ। ਉਸ ਨੇ ਸੌਲੁਸ ਤੇ ਆਪਣਾ ਹੱਥ ਰੱਖਦਿਆਂ ਹੋਏ, ਉਹ ਨੇ ਕਿਹਾ, “ਹੇ ਭਰਾ ਸੌਲੁਸ, ਪ੍ਰਭੂ ਅਰਥਾਤ ਯਿਸ਼ੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.