18ਉਸੇ ਘੜੀ, ਉਸ ਦੀਆਂ ਅੱਖਾਂ ਤੋਂ ਛਿਲਕੇ ਡਿੱਗੇ ਅਤੇ ਉਹ ਵੇਖਣ ਲੱਗ ਗਿਆ, ਅਤੇ ਉੱਠ ਕੇ ਬਪਤਿਸਮਾ ਲਿਆ।
19ਅਤੇ ਕੁਝ ਖਾਣਾ ਖਾਣ ਤੋਂ ਬਾਅਦ, ਉਸ ਦੇ ਸਰੀਰ ਵਿੱਚ ਮੁੜ ਤਾਕਤ ਆ ਗਈ। ਫੇਰ ਸੌਲੁਸ ਕਈ ਦਿਨ ਦੰਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ।
20ਤੁਰੰਤ ਹੀ ਉਸ ਨੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ।
21ਸਾਰੇ ਲੋਕ ਉਸ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਪੁੱਛਿਆ, “ਕੀ ਇਹ ਉਹ ਆਦਮੀ ਨਹੀਂ ਜਿਸਨੇ ਯੇਰੂਸ਼ਲੇਮ ਵਿੱਚ ਇਸ ਨਾਮ ਨੂੰ ਪੁਕਾਰਨ ਵਾਲਿਆਂ ਵਿੱਚ ਤਬਾਹੀ ਮਚਾ ਦਿੱਤੀ ਸੀ? ਅਤੇ ਕੀ ਉਹ ਉਨ੍ਹਾਂ ਨੂੰ ਕੈਦੀਆਂ ਵਜੋਂ ਮੁੱਖ ਜਾਜਕਾਂ ਕੋਲ ਲਿਜਾਣ ਲਈ ਇੱਥੇ ਨਹੀਂ ਆਇਆ?”
22ਪਰ ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕੀਤਾ ਕਿ ਯਿਸ਼ੂ ਹੀ ਮਸੀਹ ਹੈ ਉਨ੍ਹਾਂ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ ਜਿਹੜੇ ਦੰਮਿਸ਼ਕ ਵਿੱਚ ਰਹਿੰਦੇ ਸਨ।