39ਤਾਂ ਉਸੇ ਵੇਲੇ ਪਤਰਸ ਤਿਆਰ ਹੋ ਗਿਆ ਅਤੇ ਉਨ੍ਹਾਂ ਨਾਲ ਚਲਾ ਗਿਆ। ਜਦੋਂ ਉਹ ਯਾਪਾ ਵਿੱਚ ਉਸ ਦੇ ਘਰ ਪਹੁੰਚੇ, ਤਾਂ ਉਹ ਦੋਵੇਂ ਆਦਮੀ ਪਤਰਸ ਨੂੰ ਉੱਪਰਲੇ ਕਮਰੇ ਵਿੱਚ ਲੈ ਗਏ ਜਿੱਥੇ ਡੌਰਕਸ ਦੀ ਲਾਸ਼ ਪਈ ਸੀ। ਸਭ ਵਿਧਵਾਂ ਪਤਰਸ ਦੇ ਕੋਲ ਖੜ੍ਹੀਆਂ ਰੋਂਦੀਆਂ ਸਨ ਅਤੇ ਉਹ ਕੁੜਤੇ ਅਤੇ ਬਸਤਰ ਜੋ ਡੌਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਵਿਖਾਲਦੀਆਂ ਸਨ।
40ਪਰ ਪਤਰਸ ਨੇ ਉਨ੍ਹਾਂ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ। ਤਦ ਉਹ ਆਪਣੇ ਗੋਡਿਆਂ ਭਾਰ ਬੈਠ ਗਿਆ ਅਤੇ ਪ੍ਰਾਰਥਨਾ ਕੀਤੀ। ਮਰੀ ਹੋਈ ਤਬਿਥਾ ਦੇ ਸਰੀਰ ਵੱਲ ਮੁੜਦਿਆਂ ਉਸ ਨੇ ਕਿਹਾ, “ਹੇ ਤਬਿਥਾ, ਉੱਠ!” ਝੱਟ ਪਟ ਹੀ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਜਦੋਂ ਉਸ ਨੇ ਪਤਰਸ ਨੂੰ ਵੇਖਿਆ ਤਾਂ ਉਹ ਖੜ੍ਹੀ ਹੋ ਗਈ।
41ਉਸ ਨੇ ਉਸ ਦਾ ਇੱਕ ਹੱਥ ਫੜ ਲਿਆ, ਅਤੇ ਉਸ ਦੀ ਉੱਠਣ ਵਿੱਚ ਸਹਾਇਤਾ ਕੀਤੀ, ਜਦੋਂ ਉਸ ਨੇ ਪਵਿੱਤਰ ਸੰਤਾਂ ਅਤੇ ਖ਼ਾਸ ਕਰ ਵਿਧਵਾਵਾਂ ਨੂੰ ਅੰਦਰ ਆਉਣ ਲਈ ਬੁਲਾਇਆ, ਤਾਂ ਉਸ ਨੇ ਉਨ੍ਹਾਂ ਦੇ ਅੱਗੇ ਫਿਰ ਤੋਂ ਤਬਿਥਾ ਨੂੰ ਜਿਉਂਦੀ ਹਾਜ਼ਰ ਕੀਤਾ।
42ਇਹ ਸਾਰੇ ਯਾਪਾ ਵਿੱਚ ਮਸ਼ਹੂਰ ਹੋ ਗਿਆ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ।
43ਪਤਰਸ ਕਾਫ਼ੀ ਦਿਨ ਯਾਪਾ ਸ਼ਹਿਰ ਵਿੱਚ ਸ਼ਿਮਓਨ ਨਾਮ ਇੱਕ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਰਿਹਾ।