1ਹਾਏ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ, ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਰਬਤ ਉੱਤੇ ਸੁੱਖ ਨਾਲ ਰਹਿੰਦੇ ਹਨ! ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ, ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ!
2ਕਾਲਨੇਹ ਸ਼ਹਿਰ ਨੂੰ ਜਾ ਕੇ ਵੇਖੋ; ਉੱਥੋਂ ਵੱਡੇ ਹਮਾਥ ਨੂੰ ਜਾਓ, ਅਤੇ ਫ਼ਿਰ ਫ਼ਲਿਸਤੀਆ ਵਿੱਚ ਗਾਥ ਨੂੰ ਜਾਓ। ਕੀ ਉਹ ਤੁਹਾਡੀਆਂ ਦੋਹਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ? ਕੀ ਉਨ੍ਹਾਂ ਦੀ ਜ਼ਮੀਨ ਤੁਹਾਡੇ ਨਾਲੋਂ ਵੱਡੀ ਹੈ?
3ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ।
4ਤੁਸੀਂ ਹਾਥੀ ਦੰਦ ਨਾਲ ਸਜੇ ਹੋਏ ਬਿਸਤਰੇ ਅਤੇ ਆਪਣੇ ਵਿਛਾਉਣਿਆਂ ਉੱਤੇ ਲੇਟਦੇ ਹੋ ਤੁਸੀਂ ਮਨ ਪਸੰਦੀ ਦੇ ਲੇਲੇ ਅਤੇ ਮੋਟੇ ਵੱਛਿਆਂ ਵਿੱਚੋਂ ਭੋਜਨ ਕਰਦੇ ਹੋ।