8ਅਤੇ ਜਿਸ ਨੇ ਸਾਨੂੰ ਆਤਮਾ ਵਿੱਚ ਤੁਹਾਡੇ ਪਿਆਰ ਬਾਰੇ ਦੱਸਿਆ ਹੈ।
9ਇਸ ਕਾਰਨ ਕਰਕੇ, ਜਦੋਂ ਤੋਂ ਅਸੀਂ ਤੁਹਾਡੇ ਬਾਰੇ ਸੁਣਿਆ ਹੈ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਬੰਦ ਨਹੀਂ ਕੀਤੀ। ਅਸੀਂ ਲਗਾਤਾਰ ਪਰਮੇਸ਼ਵਰ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਤੁਹਾਨੂੰ ਆਪਣੀ ਇੱਛਾ ਦੇ ਸਾਰੇ ਗਿਆਨ ਵਿੱਚ ਪੂਰੀ ਬੁੱਧ ਅਤੇ ਸਮਝ ਨਾਲ ਭਰੇ ਜੋ ਪਵਿੱਤਰ ਆਤਮਾ ਦਿੰਦਾ ਹੈ,
10ਤਾਂ ਜੋ ਤੁਸੀਂ ਪ੍ਰਭੂ ਦੇ ਯੋਗ ਜੀਵਨ ਬਤੀਤ ਕਰੋ ਅਤੇ ਉਹਨਾਂ ਨੂੰ ਹਰ ਤਰੀਕੇ ਨਾਲ ਖੁਸ਼ ਕਰੋ, ਹਰ ਚੰਗੇ ਕੰਮ ਵਿੱਚ ਤੁਸੀਂ ਫ਼ਲ ਪੈਦਾ ਕਰਦੇ ਹੋਏ ਅਤੇ ਪਰਮੇਸ਼ਵਰ ਦੇ ਗਿਆਨ ਵਿੱਚ ਵੱਧਦੇ ਹੋਏ,
11ਉਹਨਾਂ ਦੀ ਮਹਿਮਾ ਦੇ ਅਨੁਸਾਰ ਹਰ ਸ਼ਕਤੀ ਨਾਲ ਤੁਹਾਨੂੰ ਤਕੜਾ ਕੀਤਾ ਜਾ ਰਿਹਾ ਹੈ ਤਾਂ ਜੋ ਤੁਸੀਂ ਖੁਸ਼ੀ ਨਾਲ ਸਬਰ ਰੱਖ ਸਕੋਂ।
12ਅਤੇ ਪਿਤਾ ਪਰਮੇਸ਼ਵਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਰਹੋ, ਜਿਹਨਾਂ ਨੇ ਤੁਹਾਨੂੰ ਪ੍ਰਕਾਸ਼ ਦੇ ਰਾਜ ਵਿੱਚ ਆਪਣੇ ਪਵਿੱਤਰ ਲੋਕਾਂ ਦੀ ਵਿਰਾਸਤ ਵਿੱਚ ਹਿੱਸਾ ਪਾਉਣ ਲਈ ਯੋਗ ਬਣਾਇਆ ਹੈ।