ਕੁਲੁੱਸੀਆਂ 1

ਉਹ ਭੇਤ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਛੁਪਿਆ ਹੋਇਆ ਹੈ, ਪਰ ਹੁਣ ਪ੍ਰਭੂ ਦੇ ਲੋਕਾਂ ਨੂੰ ਪ੍ਰਗਟ ਕੀਤਾ ਗਿਆ ਹੈ।

Colossians 1:26 (UKJV) Even the mystery which has been hid from ages and from generations, but now is made manifest to his saints:

24ਹੁਣ ਮੈਂ ਉਸ ਲਈ ਖੁਸ਼ ਹਾਂ ਜੋ ਮੈਂ ਤੁਹਾਡੇ ਲਈ ਦੁੱਖ ਝੱਲ ਰਿਹਾ ਹਾਂ ਅਤੇ ਮੈਂ ਆਪਣੇ ਸਰੀਰ ਵਿੱਚ ਉਹ ਚੀਜ਼ਾਂ ਭਰਦਾ ਹਾਂ ਜੋ ਮਸੀਹ ਦੇ ਦੁੱਖਾਂ ਦੇ ਸੰਬੰਧ ਵਿੱਚ ਅਜੇ ਵੀ ਕਮੀ ਮਹਿਸੂਸ ਕਰ ਰਿਹਾ ਹੈ, ਉਸ ਦੇ ਸਰੀਰ ਲਈ, ਜੋ ਕਲੀਸਿਆ ਹੈ।

25ਇਸ ਕਲੀਸਿਆ ਲਈ ਮੈਨੂੰ ਪਰਮੇਸ਼ਵਰ ਦੁਆਰਾ ਸੌਂਪੀ ਗਈ ਸੇਵਾ ਲਈ ਇੱਕ ਸੇਵਕ ਵਜੋਂ ਚੁਣਿਆ ਗਿਆ ਹੈ, ਤਾਂ ਜੋ ਮੈਂ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪ੍ਰਚਾਰ ਕਰ ਸਕਾਂ।

26ਉਹ ਭੇਤ ਜੋ ਸਦੀਆਂ ਅਤੇ ਪੀੜ੍ਹੀਆਂ ਤੱਕ ਛੁਪਿਆ ਹੋਇਆ ਹੈ, ਪਰ ਹੁਣ ਪ੍ਰਭੂ ਦੇ ਲੋਕਾਂ ਨੂੰ ਪ੍ਰਗਟ ਕੀਤਾ ਗਿਆ ਹੈ।

27ਉਹਨਾਂ ਨੂੰ ਪਰਮੇਸ਼ਵਰ ਨੇ ਗ਼ੈਰ-ਯਹੂਦੀਆਂ ਵਿੱਚ ਇਸ ਭੇਤ ਦੀ ਸ਼ਾਨਦਾਰ ਧਨ ਬਾਰੇ ਜਾਣਨਾ ਚੁਣਿਆ ਹੈ, ਜੋ ਤੁਹਾਡੇ ਵਿੱਚ ਮਸੀਹ ਹੈ, ਮਹਿਮਾ ਦੀ ਉਮੀਦ ਹੈ।

28ਮਸੀਹ ਹੈ ਜਿਸ ਦਾ ਅਸੀਂ ਐਲਾਨ ਕਰਦੇ ਹਾਂ, ਹਰ ਇੱਕ ਨੂੰ ਸਲਾਹ ਦਿੰਦੇ ਅਤੇ ਸਾਰੀ ਬੁੱਧ ਨਾਲ ਸਿਖਾਉਂਦੇ ਹਾਂ, ਤਾਂ ਜੋ ਅਸੀਂ ਹਰੇਕ ਨੂੰ ਮਸੀਹ ਵਿੱਚ ਪੂਰਨ ਤੌਰ ਤੇ ਪਰਿਪੱਕ ਹੋ ਸਕੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.