ਕੁਲੁੱਸੀਆਂ 2

ਮੈਂ ਤੁਹਾਨੂੰ ਇਹ ਇਸ ਲਈ ਦੱਸਦਾ ਹਾਂ ਤਾਂ ਜੋ ਕੋਈ ਵੀ ਤੁਹਾਨੂੰ ਸਹੀ-ਸਹੀ ਬਹਿਸ ਕਰਕੇ ਧੋਖਾ ਨਾ ਦੇ ਸਕੇ।

Colossians 2:4 (UKJV) And this I say, lest any man should beguile you with enticing words.

2ਮੇਰਾ ਟੀਚਾ ਇਹ ਹੈ ਕਿ ਉਹਨਾਂ ਨੂੰ ਦਿਲੋਂ ਹੌਸਲਾ ਮਿਲੇ ਅਤੇ ਪਿਆਰ ਵਿੱਚ ਏਕਤਾ ਹੋਵੇ, ਤਾਂ ਜੋ ਉਹਨਾਂ ਨੂੰ ਪੂਰੀ ਸਮਝ ਦੀ ਪੂਰੀ ਦੌਲਤ ਮਿਲ ਸਕੇ, ਤਾਂ ਜੋ ਉਹ ਪਰਮੇਸ਼ਵਰ ਦੇ ਭੇਤ ਨੂੰ ਜਾਣ ਸਕਣ, ਅਰਥਾਤ, ਮਸੀਹ

3ਜਿਸ ਵਿੱਚ ਸਿਆਣਪ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਛੁਪੇ ਹੋਏ ਹਨ।

4ਮੈਂ ਤੁਹਾਨੂੰ ਇਹ ਇਸ ਲਈ ਦੱਸਦਾ ਹਾਂ ਤਾਂ ਜੋ ਕੋਈ ਵੀ ਤੁਹਾਨੂੰ ਸਹੀ-ਸਹੀ ਬਹਿਸ ਕਰਕੇ ਧੋਖਾ ਨਾ ਦੇ ਸਕੇ।

5ਕਿਉਂਕਿ ਭਾਵੇਂ ਮੈਂ ਸਰੀਰ ਵਿੱਚ ਤੁਹਾਡੇ ਤੋਂ ਗ਼ੈਰਹਾਜ਼ਰ ਹਾਂ, ਪਰ ਮੈਂ ਤੁਹਾਡੇ ਨਾਲ ਆਤਮਾ ਅਤੇ ਪ੍ਰਸੰਨਤਾ ਨਾਲ ਤੁਹਾਡੇ ਨਾਲ ਹਾਜ਼ਰੀ ਭਰਦਾ ਹਾਂ ਕਿ ਤੁਸੀਂ ਕਿੰਨੇ ਅਨੁਸ਼ਾਸਿਤ ਹੋ ਅਤੇ ਮਸੀਹ ਵਿੱਚ ਪੱਕੇ ਹੋ।

6ਇਸ ਲਈ, ਜਿਸ ਤਰ੍ਹਾਂ ਤੁਸੀਂ ਮਸੀਹ ਯਿਸ਼ੂ ਨੂੰ ਪ੍ਰਭੂ ਦੇ ਤੌਰ ਤੇ ਪ੍ਰਾਪਤ ਕੀਤਾ, ਉਸੇ ਤਰ੍ਹਾਂ ਆਪਣੀ ਜ਼ਿੰਦਗੀ ਉਸ ਵਿੱਚ ਜੀਉਂਦੇ ਰਹੋ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.