ਕੁਲੁੱਸੀਆਂ 3

ਹੇ ਗੁਲਾਮੋ, ਹਰ ਗੱਲ ਵਿੱਚ ਆਪਣੇ ਧਰਤੀ ਦੇ ਮਾਲਕਾਂ ਦੀ ਆਗਿਆ ਮੰਨੋ; ਅਤੇ ਇਹ ਕਰੋ, ਨਾ ਸਿਰਫ ਦਿਖਾਵੇ ਲਈ ਉਹਨਾਂ ਦੀ ਮਿਹਰਬਾਨੀ ਕਰੀਏ, ਬਲਕਿ ਪੂਰੇ ਦਿਲ ਨਾਲ ਅਤੇ ਪ੍ਰਭੂ ਲਈ ਸਤਿਕਾਰ ਨਾਲ।

Colossians 3:22 (UKJV) Servants, obey in all things your masters according to the flesh; not with eye-service, as men-pleasers; but in singleness of heart, fearing God;

20ਹੇ ਬੱਚਿਓ, ਪ੍ਰਭੂ ਵਿੱਚ ਆਪਣੇ ਮਾਪਿਆਂ ਦੀ ਹਰ ਗੱਲ ਵਿੱਚ ਕਹਿਣਾ ਮੰਨੋ, ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ।

21ਹੇ ਪਿਤਾਓ, ਆਪਣੇ ਬੱਚਿਆਂ ਨੂੰ ਗੁੱਸੇ ਵਿੱਚ ਨਾ ਪਾਓ ਜਾਂ ਉਹ ਨਿਰਾਸ਼ ਹੋ ਜਾਣਗੇ।

22ਹੇ ਗੁਲਾਮੋ, ਹਰ ਗੱਲ ਵਿੱਚ ਆਪਣੇ ਧਰਤੀ ਦੇ ਮਾਲਕਾਂ ਦੀ ਆਗਿਆ ਮੰਨੋ; ਅਤੇ ਇਹ ਕਰੋ, ਨਾ ਸਿਰਫ ਦਿਖਾਵੇ ਲਈ ਉਹਨਾਂ ਦੀ ਮਿਹਰਬਾਨੀ ਕਰੀਏ, ਬਲਕਿ ਪੂਰੇ ਦਿਲ ਨਾਲ ਅਤੇ ਪ੍ਰਭੂ ਲਈ ਸਤਿਕਾਰ ਨਾਲ।

23ਤੁਸੀਂ ਜੋ ਵੀ ਕਰਦੇ ਹੋ, ਇਸ ਉੱਤੇ ਪੂਰੇ ਦਿਲ ਨਾਲ ਕੰਮ ਕਰੋ, ਪ੍ਰਭੂ ਲਈ ਕੰਮ ਕਰਨਾ, ਨਾ ਕਿ ਮਨੁੱਖੀ ਮਾਲਕਾਂ ਲਈ,

24ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਇਨਾਮ ਵਜੋਂ ਪ੍ਰਭੂ ਤੋਂ ਵਿਰਾਸਤ ਮਿਲੇਗੀ। ਇਹ ਉਹ ਪ੍ਰਭੂ ਮਸੀਹ ਹੈ ਜਿਸ ਦੀ ਤੁਸੀਂ ਸੇਵਾ ਕਰ ਰਹੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.