30ਜਿੱਥੋਂ ਤੱਕ ਮੇਰਾ ਸਵਾਲ ਹੈ, ਤਾਂ ਇਹ ਭੇਤ ਮੇਰੇ ਉੱਤੇ ਇਸ ਲਈ ਨਹੀਂ ਪ੍ਰਗਟ ਹੋਇਆ, ਕਿ ਮੇਰੇ ਕੋਲ ਕਿਸੇ ਵੀ ਜੀਵਤ ਨਾਲੋਂ ਵੱਧ ਬੁੱਧੀ ਹੈ, ਪਰ ਇਸ ਲਈ ਕਿ ਮਹਾਰਾਜ ਵਿਆਖਿਆ ਨੂੰ ਜਾਣ ਸਕੇ ਅਤੇ ਤੁਸੀਂ ਸਮਝ ਸਕੋ ਕਿ ਤੁਹਾਡੇ ਮਨ ਵਿੱਚ ਕੀ ਆਇਆ ਸੀ।
31“ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ।
32ਮੂਰਤੀ ਦਾ ਸਿਰ ਸ਼ੁਧ ਸੋਨੇ ਦਾ, ਉਹ ਦੀ ਛਾਤੀ ਅਤੇ ਬਾਹਾਂ ਚਾਂਦੀ ਦੀਆਂ, ਉਹ ਦਾ ਢਿੱਡ ਅਤੇ ਪੱਟ ਪਿੱਤਲ ਦੇ,
33ਉਸ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ।
34ਜਦੋਂ ਤੁਸੀਂ ਦੇਖ ਰਹੇ ਸੀ, ਇੱਕ ਚੱਟਾਨ ਕੱਟਿਆ ਗਿਆ ਸੀ, ਇੱਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ।