ਦਾਨੀਏਲ 7

“ਫਿਰ ਮੈਂ ਦੇਖਦਾ ਰਿਹਾ ਕਿਉਂਕਿ ਸਿੰਗ ਬੋਲ ਰਿਹਾ ਸੀ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਦਰਿੰਦਾ ਮਾਰਿਆ ਨਹੀਂ ਗਿਆ ਅਤੇ ਉਸਦਾ ਸਰੀਰ ਤਬਾਹ ਹੋ ਗਿਆ ਅਤੇ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ।

Daniel 7:11 (UKJV) I beheld then because of the voice of the great words which the horn spoke: I beheld even till the beast was slain, and his body destroyed, and given to the burning flame.

9“ਜਿਵੇਂ ਕਿ ਮੈਂ ਦੇਖਿਆ, “ਸਿੰਘਾਸਣ ਥਾਂ ਤੇ ਸਥਾਪਿਤ ਕੀਤੇ ਗਏ ਸਨ, ਅਤੇ ਦਿਨਾਂ ਦੇ ਪ੍ਰਾਚੀਨ ਨੇ ਆਪਣੀ ਥਾਂ ਲੈ ਲਈ। ਉਸਦੇ ਕੱਪੜੇ ਬਰਫ਼ ਵਾਂਗ ਚਿੱਟੇ ਸਨ। ਉਸ ਦੇ ਸਿਰ ਦੇ ਵਾਲ ਉੱਨ ਵਰਗੇ ਚਿੱਟੇ ਸਨ। ਉਹ ਦਾ ਸਿੰਘਾਸਣ ਅੱਗ ਨਾਲ ਬਲ ਰਿਹਾ ਸੀ, ਅਤੇ ਉਹ ਦੇ ਸਾਰੇ ਪਹੀਏ ਸੜ ਗਏ ਸਨ।

10ਇੱਕ ਅੱਗ ਵਾਲੀ ਨਦੀ ਨਿੱਕਲੀ, ਜੋ ਉਹ ਦੇ ਅੱਗੋਂ ਦੀ ਵਗਦੀ ਸੀ। ਹਜ਼ਾਰਾਂ ਹੀ ਹਜ਼ਾਰ ਉਹ ਦੀ ਸੇਵਾ ਕਰਦੇ ਸਨ, ਅਤੇ ਲੱਖਾਂ ਉਹ ਦੇ ਸਾਹਮਣੇ ਖੜੇ ਸਨ! ਨਿਆਂ ਹੁੰਦਾ ਸੀ ਅਤੇ ਪੋਥੀਆਂ ਖੁੱਲੀਆਂ ਹੋਈਆਂ ਸਨ।

11“ਫਿਰ ਮੈਂ ਦੇਖਦਾ ਰਿਹਾ ਕਿਉਂਕਿ ਸਿੰਗ ਬੋਲ ਰਿਹਾ ਸੀ। ਮੈਂ ਉਦੋਂ ਤੱਕ ਦੇਖਦਾ ਰਿਹਾ ਜਦੋਂ ਤੱਕ ਦਰਿੰਦਾ ਮਾਰਿਆ ਨਹੀਂ ਗਿਆ ਅਤੇ ਉਸਦਾ ਸਰੀਰ ਤਬਾਹ ਹੋ ਗਿਆ ਅਤੇ ਬਲਦੀ ਅੱਗ ਵਿੱਚ ਸੁੱਟ ਦਿੱਤਾ ਗਿਆ।

12(ਹੋਰ ਦਰਿੰਦਿਆਂ ਤੋਂ ਉਹਨਾਂ ਦਾ ਅਧਿਕਾਰ ਖੋਹ ਲਿਆ ਗਿਆ ਸੀ, ਪਰ ਉਹਨਾਂ ਨੂੰ ਕੁਝ ਸਮੇਂ ਲਈ ਜਿਉਂਣ ਦਿੱਤਾ ਗਿਆ ਸੀ।)

13“ਰਾਤ ਨੂੰ ਆਪਣੇ ਦਰਸ਼ਣ ਵਿੱਚ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਮਨੁੱਖ ਦੇ ਪੁੱਤਰ ਵਰਗਾ ਸੀ, ਜੋ ਅਕਾਸ਼ ਦੇ ਬੱਦਲਾਂ ਨਾਲ ਆ ਰਿਹਾ ਸੀ। ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.