ਦਾਨੀਏਲ 7

“ਮੈਂ, ਦਾਨੀਏਲ, ਆਤਮਾ ਵਿੱਚ ਪਰੇਸ਼ਾਨ ਸੀ, ਅਤੇ ਮੇਰੇ ਮਨ ਵਿੱਚੋਂ ਲੰਘਣ ਵਾਲੇ ਦਰਸਣਾਂ ਨੇ ਮੈਨੂੰ ਪਰੇਸ਼ਾਨ ਕੀਤਾ।

Daniel 7:15 (UKJV) I Daniel was grieved in my spirit in the midst of my body, and the visions of my head troubled me.

13“ਰਾਤ ਨੂੰ ਆਪਣੇ ਦਰਸ਼ਣ ਵਿੱਚ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਮਨੁੱਖ ਦੇ ਪੁੱਤਰ ਵਰਗਾ ਸੀ, ਜੋ ਅਕਾਸ਼ ਦੇ ਬੱਦਲਾਂ ਨਾਲ ਆ ਰਿਹਾ ਸੀ। ਅਤੇ ਅੱਤ ਪ੍ਰਾਚੀਨ ਤੱਕ ਪਹੁੰਚਿਆ, ਅਤੇ ਉਹ ਉਸ ਨੂੰ ਉਹ ਦੇ ਅੱਗੇ ਲਿਆਏ।

14ਪਾਤਸ਼ਾਹੀ ਅਤੇ ਪਰਤਾਪ ਅਤੇ ਰਾਜ ਉਹ ਨੂੰ ਦਿੱਤਾ ਗਿਆ, ਜੋ ਸੱਭੇ ਕੌਮਾਂ ਅਤੇ ਲੋਕ ਅਤੇ ਬੋਲੀਆਂ ਉਹ ਦੀ ਸੇਵਾ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।

15“ਮੈਂ, ਦਾਨੀਏਲ, ਆਤਮਾ ਵਿੱਚ ਪਰੇਸ਼ਾਨ ਸੀ, ਅਤੇ ਮੇਰੇ ਮਨ ਵਿੱਚੋਂ ਲੰਘਣ ਵਾਲੇ ਦਰਸਣਾਂ ਨੇ ਮੈਨੂੰ ਪਰੇਸ਼ਾਨ ਕੀਤਾ।

16ਮੈਂ ਉੱਥੇ ਖੜ੍ਹੇ ਲੋਕਾਂ ਵਿੱਚੋਂ ਇੱਕ ਕੋਲ ਗਿਆ ਅਤੇ ਉਸ ਨੂੰ ਇਸ ਸਭ ਦਾ ਅਰਥ ਪੁੱਛਿਆ। “ਇਸ ਲਈ ਉਸਨੇ ਮੈਨੂੰ ਦੱਸਿਆ ਅਤੇ ਮੈਨੂੰ ਇਹਨਾਂ ਗੱਲਾਂ ਦਾ ਅਰਥ ਦਿੱਤਾ:

17‘ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਤੋਂ ਉੱਠਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.