ਦਾਨੀਏਲ 8

ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।

Daniel 8:10 (UKJV) And it waxed great, even to the host of heaven; and it cast down some of the host and of the stars to the ground, and stamped upon them.

8ਬੱਕਰਾ ਬਹੁਤ ਵੱਡਾ ਹੋ ਗਿਆ, ਪਰ ਉਹ ਦੀ ਸ਼ਕਤੀ ਦੇ ਸਿਖਰ ਤੇ ਵੱਡਾ ਸਿੰਙ ਟੁੱਟ ਗਿਆ, ਅਤੇ ਉਸ ਦੇ ਸਥਾਨ ਤੇ ਚਾਰ ਪ੍ਰਮੁੱਖ ਸਿੰਗ ਅਕਾਸ਼ ਦੀਆਂ ਚਾਰ ਹਵਾਵਾਂ ਵੱਲ ਵਧੇ।

9ਉਹਨਾਂ ਵਿੱਚੋਂ ਇੱਕ ਤੋਂ ਇੱਕ ਹੋਰ ਸਿੰਙ ਨਿਕਲਿਆ, ਜੋ ਛੋਟਾ ਸੀ ਪਰ ਦੱਖਣ, ਪੂਰਬ ਅਤੇ ਸੁੰਦਰ ਧਰਤੀ ਵੱਲ ਵਧਿਆ।

10ਉਹ ਅਕਾਸ਼ ਦੀ ਸੈਨਾਂ ਤੱਕ ਵੱਧ ਗਿਆ ਅਤੇ ਉਸ ਸੈਨਾਂ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉੱਤੇ ਗਿਰਾ ਦਿੱਤਾ ਅਤੇ ਉਹਨਾਂ ਨੂੰ ਕੁਚਲ ਦਿੱਤਾ।

11ਸਗੋਂ ਉਸ ਨੇ ਸੈਨਾਂ ਦੇ ਪ੍ਰਧਾਨ ਤੱਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਸ ਦਾ ਪਵਿੱਤਰ ਸਥਾਨ ਢਾਇਆ ਗਿਆ।

12ਬਗਾਵਤ ਦੇ ਕਾਰਨ, ਯਾਹਵੇਹ ਦੇ ਲੋਕ ਅਤੇ ਰੋਜ਼ਾਨਾ ਬਲੀਦਾਨ ਇਸ ਨੂੰ ਸੌਂਪ ਦਿੱਤੇ ਗਏ ਸਨ। ਇਹ ਹਰ ਕੰਮ ਵਿੱਚ ਖੁਸ਼ਹਾਲ ਹੋਇਆ, ਅਤੇ ਸੱਚਾਈ ਨੂੰ ਜ਼ਮੀਨ ਤੇ ਸੁੱਟ ਦਿੱਤਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.