ਬਿਵਸਥਾ 11

ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਕੇ ਪੂਰਾ ਕਰੋ, ਜੋ ਮੈਂ ਤੁਹਾਨੂੰ ਦੇ ਰਿਹਾ ਹਾਂ ਅਤੇ ਆਪਣੇ ਯਾਹਵੇਹ ਨੂੰ ਪਿਆਰ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਨੂੰ ਫੜੀ ਰੱਖੋ

Deuteronomy 11:22 (UKJV) For if all of you shall diligently keep all these commandments which I command you, to do them, to love the LORD your God, to walk in all his ways, and to cleave unto him;

20ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ।

21ਤਾਂ ਜੋ ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆ ਦੇ ਦਿਨ ਉਸ ਧਰਤੀ ਉੱਤੇ ਬਹੁਤ ਹੋਣ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਜਦ ਤੱਕ ਅਕਾਸ਼ ਅਤੇ ਧਰਤੀ ਬਣੀ ਰਹੇ ਤਦ ਤੱਕ ਉਹ ਵੀ ਬਣੇ ਰਹਿਣ।

22ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਕੇ ਪੂਰਾ ਕਰੋ, ਜੋ ਮੈਂ ਤੁਹਾਨੂੰ ਦੇ ਰਿਹਾ ਹਾਂ ਅਤੇ ਆਪਣੇ ਯਾਹਵੇਹ ਨੂੰ ਪਿਆਰ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਨੂੰ ਫੜੀ ਰੱਖੋ

23ਯਾਹਵੇਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ, ਅਤੇ ਤੁਸੀਂ ਆਪਣੇ ਨਾਲੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਉੱਤੇ ਕਬਜ਼ਾ ਕਰੋਗੇ।

24ਹਰ ਉਹ ਥਾਂ ਜਿੱਥੇ ਤੁਹਾਡੇ ਪੈਰ ਰੱਖੇ ਜਾਣਗੇ ਤੁਹਾਡਾ ਹੋਵੇਗਾ, ਤੁਹਾਡਾ ਇਲਾਕਾ ਮਾਰੂਥਲ ਤੋਂ ਲੈ ਕੇ ਲਬਾਨੋਨ ਤੱਕ ਅਤੇ ਫ਼ਰਾਤ ਨਦੀ ਤੋਂ ਲੈ ਕੇ ਮਹਾ ਸਾਗਰ ਤੱਕ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.