7ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਨੂੰ, ਭਾਵੇਂ ਨੇੜੇ ਜਾਂ ਦੂਰ, ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ),
8ਉਹਨਾਂ ਦੀ ਗੱਲ ਨਾ ਮੰਨੋ ਅਤੇ ਨਾ ਸੁਣੋ ਅਤੇ ਨਾ ਹੀ ਉਹਨਾਂ ਉੱਤੇ ਕੋਈ ਤਰਸ ਦਿਖਾਓ। ਉਹਨਾਂ ਨੂੰ ਨਾ ਬਖਸ਼ੋ ਜਾਂ ਉਹਨਾਂ ਨੂੰ ਢਾਲ਼ ਨਾ ਦਿਓ।
9ਤੁਸੀਂ ਉਹਨਾਂ ਨੂੰ ਜ਼ਰੂਰ ਮਾਰ ਦਿਓ, ਉਹਨਾਂ ਨੂੰ ਮਾਰਨ ਵਿੱਚ ਤੁਹਾਡਾ ਹੱਥ ਪਹਿਲਾਂ ਹੋਣਾ ਚਾਹੀਦਾ ਹੈ ਅਤੇ ਫਿਰ ਸਾਰੇ ਲੋਕਾਂ ਦੇ ਹੱਥ ਉੱਠਣ।
10ਉਹਨਾਂ ਨੂੰ ਪੱਥਰਾਂ ਨਾਲ ਮਾਰ ਸੁੱਟੋ, ਕਿਉਂਕਿ ਉਹਨਾਂ ਨੇ ਤੁਹਾਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਤੁਹਾਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਕੱਢ ਲਿਆਇਆ ਸੀ।
11ਤਦ ਸਾਰਾ ਇਸਰਾਏਲ ਸੁਣੇਗਾ ਅਤੇ ਭੈਭੀਤ ਹੋ ਜਾਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਮੰਦਾ ਕੰਮ ਫੇਰ ਨਹੀਂ ਕਰੇਗਾ।