24ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ ਬਹੁਤ ਦੂਰ ਹੋਵੇ, ਅਤੇ ਉੱਥੋਂ ਦਾ ਰਾਹ ਤੁਹਾਡੇ ਲਈ ਅਜਿਹਾ ਲੰਮਾ ਹੋਵੇ ਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਰਕਤ ਨਾਲ ਮਿਲੀਆਂ ਵਸਤੂਆਂ ਉੱਥੇ ਲੈ ਕੇ ਜਾ ਨਾ ਸਕੋ,
25ਫਿਰ ਆਪਣਾ ਦਸਵੰਧ ਚਾਂਦੀ ਵਿੱਚ ਬਦਲੋ ਅਤੇ ਚਾਂਦੀ ਨੂੰ ਆਪਣੇ ਨਾਲ ਲੈ ਜਾਓ ਅਤੇ ਉਸ ਜਗ੍ਹਾ ਉੱਤੇ ਜਾਓ ਜਿਸ ਨੂੰ ਤੁਹਾਡਾ ਪਰਮੇਸ਼ਵਰ ਚੁਣੇਗਾ।
26ਜੋ ਵੀ ਤੁਸੀਂ ਚਾਹੁੰਦੇ ਹੋ, ਉਹ ਖਰੀਦਣ ਲਈ ਚਾਂਦੀ ਦੀ ਵਰਤੋਂ ਕਰੋ: ਪਸ਼ੂ, ਭੇਡ, ਦਾਖ਼ਰਸ ਜਾਂ ਹੋਰ ਕੋਈ ਪੀਣ ਵਾਲੀ ਵਸਤੂ, ਕੋਈ ਵੀ ਚੀਜ਼ ਜੋ ਤੁਸੀਂ ਚਾਹੁੰਦੇ ਹੋ। ਫ਼ੇਰ ਤੁਸੀਂ ਅਤੇ ਤੁਹਾਡੇ ਪਰਿਵਾਰ ਨਾਲ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓ ਅਤੇ ਅਨੰਦ ਕਰੋ।
27ਅਤੇ ਆਪਣੇ ਨਗਰਾਂ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਅਣਗੌਲਿਆ ਨਾ ਕਰੋ ਕਿਉਂ ਜੋ ਉਹਨਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ।
28ਹਰ ਤਿੰਨ ਸਾਲਾਂ ਦੇ ਅੰਤ ਵਿੱਚ, ਉਸ ਸਾਲ ਦੀ ਪੈਦਾਵਾਰ ਦਾ ਸਾਰਾ ਦਸਵੰਧ ਲਿਆਓ ਅਤੇ ਆਪਣੇ ਨਗਰਾਂ ਵਿੱਚ ਸੰਭਾਲੋ,