27ਅਤੇ ਆਪਣੇ ਨਗਰਾਂ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਅਣਗੌਲਿਆ ਨਾ ਕਰੋ ਕਿਉਂ ਜੋ ਉਹਨਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ।
28ਹਰ ਤਿੰਨ ਸਾਲਾਂ ਦੇ ਅੰਤ ਵਿੱਚ, ਉਸ ਸਾਲ ਦੀ ਪੈਦਾਵਾਰ ਦਾ ਸਾਰਾ ਦਸਵੰਧ ਲਿਆਓ ਅਤੇ ਆਪਣੇ ਨਗਰਾਂ ਵਿੱਚ ਸੰਭਾਲੋ,
29ਤਾਂ ਜੋ ਲੇਵੀਆਂ (ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ) ਅਤੇ ਪਰਦੇਸੀ, ਯਤੀਮ ਅਤੇ ਵਿਧਵਾਵਾਂ ਜੋ ਤੁਹਾਡੇ ਕਸਬਿਆਂ ਵਿੱਚ ਰਹਿੰਦੀਆਂ ਹਨ, ਆ ਕੇ ਖਾਣ ਅਤੇ ਰੱਜ ਜਾਣ ਅਤੇ ਤੁਹਾਡਾ ਯਾਹਵੇਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ।