1ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂਕਿ ਉਸ ਨੇ ਉਸ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਹੈ ਤਾਂ ਉਹ ਉਸਨੂੰ ਤਲਾਕ-ਨਾਮਾ ਲਿਖ ਕੇ ਦੇਵੇ ਅਤੇ ਆਪਣੇ ਘਰੋਂ ਭੇਜ ਦੇਵੇ,
2ਅਤੇ ਜੇ ਬਾਅਦ ਵਿੱਚ ਉਹ ਆਪਣਾ ਘਰ ਛੱਡ ਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਜਾਂਦੀ ਹੈ,
3ਅਤੇ ਜੇਕਰ ਉਸ ਦਾ ਦੂਜਾ ਪਤੀ ਵੀ ਉਸ ਨੂੰ ਨਾਪਸੰਦ ਕਰਦਾ ਹੋਵੇ ਅਤੇ ਉਹ ਉਸਨੂੰ ਤਲਾਕਨਾਮਾ ਲਿਖ ਕੇ ਦੇ ਦੇਵੇ, ਅਤੇ ਉਸ ਨੂੰ ਘਰੋਂ ਭੇਜ ਦਿੰਦਾ ਹੈ, ਜਾਂ ਉਹ ਪੁਰਖ ਮਰ ਜਾਂਵੇ ਜਿਸ ਨੇ ਉਸ ਨਾਲ ਪਹਿਲਾ ਵਿਆਹ ਕੀਤਾ ਹੈ।
4ਤਦ ਉਸ ਦੇ ਪਹਿਲੇ ਪਤੀ ਨੇ, ਜਿਸ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ, ਅਸ਼ੁੱਧ ਹੋਣ ਤੋਂ ਬਾਅਦ ਉਸ ਨਾਲ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਯਾਹਵੇਹ ਦੀਆਂ ਨਜ਼ਰਾਂ ਵਿੱਚ ਘਿਣਾਉਣਾ ਹੋਵੇਗਾ। ਉਸ ਧਰਤੀ ਉੱਤੇ ਪਾਪ ਨਾ ਲਿਆਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।
5ਜੇ ਕਿਸੇ ਮਨੁੱਖ ਨੇ ਹਾਲ ਹੀ ਵਿੱਚ ਵਿਆਹ ਕੀਤਾ ਹੋਵੇ, ਤਾਂ ਉਸ ਨੂੰ ਯੁੱਧ ਵਿੱਚ ਨਾ ਭੇਜਿਆ ਜਾਵੇ ਅਤੇ ਨਾ ਹੀ ਉਸ ਉੱਤੇ ਕੋਈ ਹੋਰ ਜ਼ਿੰਮੇਵਾਰੀ ਰੱਖੀ ਜਾਵੇ। ਇੱਕ ਸਾਲ ਉਹ ਆਪਣੇ ਘਰ ਵਿੱਚ ਹੀ ਰਹੇ ਅਤੇ ਆਪਣੀ ਵਿਆਹੀ ਪਤਨੀ ਨੂੰ ਖੁਸ਼ ਕਰੇ।