5ਜੇ ਕਿਸੇ ਮਨੁੱਖ ਨੇ ਹਾਲ ਹੀ ਵਿੱਚ ਵਿਆਹ ਕੀਤਾ ਹੋਵੇ, ਤਾਂ ਉਸ ਨੂੰ ਯੁੱਧ ਵਿੱਚ ਨਾ ਭੇਜਿਆ ਜਾਵੇ ਅਤੇ ਨਾ ਹੀ ਉਸ ਉੱਤੇ ਕੋਈ ਹੋਰ ਜ਼ਿੰਮੇਵਾਰੀ ਰੱਖੀ ਜਾਵੇ। ਇੱਕ ਸਾਲ ਉਹ ਆਪਣੇ ਘਰ ਵਿੱਚ ਹੀ ਰਹੇ ਅਤੇ ਆਪਣੀ ਵਿਆਹੀ ਪਤਨੀ ਨੂੰ ਖੁਸ਼ ਕਰੇ।
6ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।
7ਜੇਕਰ ਕੋਈ ਵਿਅਕਤੀ ਆਪਣੇ ਸਾਥੀ ਇਸਰਾਏਲੀ ਨੂੰ ਅਗਵਾ ਕਰਦਾ ਹੋਇਆ ਫੜਿਆ ਜਾਂਦਾ ਹੈ ਅਤੇ ਉਹਨਾਂ ਨੂੰ ਗੁਲਾਮ ਸਮਝਦਾ ਹੈ ਜਾਂ ਵੇਚਦਾ ਹੈ, ਤਾਂ ਉਹ ਅਗਵਾ ਵਾਲੇ ਨੂੰ ਮਾਰਿਆ ਜਾਵੇ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
8ਕੋੜ੍ਹ ਦੀ ਬਿਮਾਰੀ ਵਿੱਚ ਚੌਕਸ ਰਹੋ ਅਤੇ ਲੇਵੀ ਜਾਜਕਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕਰਨ ਲਈ ਜਾਓ ਜੋ ਉਹ ਤੁਹਾਨੂੰ ਕਹਿਣ, ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾ ਪੂਰਾ ਕਰਨ ਦੀ ਚੌਕਸੀ ਕਰਿਓ।
9ਯਾਦ ਰੱਖੋ ਕਿ ਮਿਸਰ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਮਰਿਯਮ ਨਾਲ ਕੀ ਕੀਤਾ ਸੀ।