ਬਿਵਸਥਾ 25

ਤਦ ਉਸ ਦੇ ਨਗਰ ਦੇ ਬਜ਼ੁਰਗ ਉਸ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ, ਜੇ ਉਹ ਇਹ ਕਹਿਣ ਉੱਤੇ ਕਾਇਮ ਰਹਿੰਦਾ ਹੈ, “ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ,”

Deuteronomy 25:8 (UKJV) Then the elders of his city shall call him, and speak unto him: and if he stand to it, and say, I like not to take her;

6ਜਿਹੜਾ ਪਹਿਲਾ ਪੁੱਤਰ ਉਸ ਨੇ ਜਨਮਿਆ ਉਹ ਮਰੇ ਹੋਏ ਭਰਾ ਦਾ ਨਾਮ ਰੱਖੇ ਤਾਂ ਜੋ ਉਹ ਦਾ ਨਾਮ ਇਸਰਾਏਲ ਵਿੱਚੋਂ ਮਿਟ ਨਾ ਜਾਵੇ।

7ਪਰ ਜੇ ਕੋਈ ਆਦਮੀ ਆਪਣੇ ਭਰਾ ਦੀ ਪਤਨੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ, ਤਾਂ ਉਹ ਸ਼ਹਿਰ ਦੇ ਦਰਵਾਜ਼ੇ ਉੱਤੇ ਬਜ਼ੁਰਗਾਂ ਕੋਲ ਜਾ ਕੇ ਆਖੇ, “ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਰੱਖਣ ਤੋਂ ਇਨਕਾਰ ਕਰਦਾ ਹੈ, ਉਹ ਮੇਰੇ ਪਤੀ ਦੇ ਭਰਾ ਦਾ ਫਰਜ਼ ਨਹੀਂ ਨਿਭਾਏਗਾ।”

8ਤਦ ਉਸ ਦੇ ਨਗਰ ਦੇ ਬਜ਼ੁਰਗ ਉਸ ਨੂੰ ਬੁਲਾ ਕੇ ਉਸ ਨਾਲ ਗੱਲ ਕਰਨ, ਜੇ ਉਹ ਇਹ ਕਹਿਣ ਉੱਤੇ ਕਾਇਮ ਰਹਿੰਦਾ ਹੈ, “ਮੈਂ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ,”

9ਉਹ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਦੀ ਹਜ਼ੂਰੀ ਵਿੱਚ ਉਹ ਦੇ ਕੋਲ ਜਾ ਕੇ ਉਹ ਦੀ ਜੁੱਤੀ ਲਾਹ ਕੇ ਉਹ ਦੇ ਮੂੰਹ ਉੱਤੇ ਥੁੱਕੇ ਅਤੇ ਆਖੇ, “ਇਹ ਉਸ ਮਨੁੱਖ ਨਾਲ ਹੋਇਆ ਹੈ ਜੋ ਆਪਣੇ ਭਰਾ ਦਾ ਪਰਿਵਾਰ ਨਹੀਂ ਬਣਾਏਗਾ।”

10ਉਸ ਮਨੁੱਖ ਦੇ ਵੰਸ਼ ਨੂੰ ਇਸਰਾਏਲ ਵਿੱਚ ਜੁੱਤੀ ਲੱਥੇ ਦਾ ਘਰਾਣਾ ਦੇ ਪਰਿਵਾਰ ਵਜੋਂ ਜਾਣਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.