16“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਪਿਤਾ ਜਾਂ ਮਾਤਾ ਦਾ ਨਿਰਾਦਰ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
17“ਸਰਾਪਿਆ ਹੋਇਆ ਹੈ ਉਹ ਵਿਅਕਤੀ ਜਿਹੜਾ ਆਪਣੇ ਗੁਆਂਢੀ ਦੀ ਸੀਮਾ ਦੇ ਪੱਥਰ ਨੂੰ ਹਿਲਾਉਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
18“ਸਰਾਪਿਆ ਹੋਇਆ ਹੈ ਉਹ ਜਿਹੜਾ ਅੰਨ੍ਹੇ ਨੂੰ ਰਾਹ ਵਿੱਚੋਂ ਕੁਰਾਹੇ ਪਾਉਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
19“ਸਰਾਪਿਆ ਹੋਇਆ ਹੈ ਉਹ ਜਿਹੜਾ ਪਰਦੇਸੀ, ਯਤੀਮ ਜਾਂ ਵਿਧਵਾ ਦਾ ਨਿਆਂ ਰੋਕਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
20“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਸੌਂਦਾ ਹੈ ਕਿਉਂ ਜੋ ਉਹ ਆਪਣੇ ਪਿਤਾ ਦੇ ਬਿਸਤਰੇ ਦਾ ਅਪਮਾਨ ਕਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”