21“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
22“ਸਰਾਪਿਆ ਹੋਇਆ ਕੋਈ ਵੀ ਵਿਅਕਤੀ ਜਿਹੜਾ ਆਪਣੀ ਭੈਣ, ਆਪਣੇ ਪਿਤਾ ਦੀ ਧੀ ਜਾਂ ਆਪਣੀ ਮਾਂ ਦੀ ਧੀ ਨਾਲ ਸੌਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
23“ਸਰਾਪਿਆ ਹੋਇਆ ਹੈ ਜਿਹੜਾ ਆਪਣੀ ਸੱਸ ਨਾਲ ਸੌਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
24“ਸਰਾਪਿਆ ਹੋਇਆ ਹੈ ਉਹ ਜਿਹੜਾ ਆਪਣੇ ਗੁਆਂਢੀ ਨੂੰ ਗੁਪਤ ਰੂਪ ਵਿੱਚ ਮਾਰਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”
25“ਸਰਾਪਿਆ ਹੋਇਆ ਹੈ ਉਹ ਜਿਹੜਾ ਕਿਸੇ ਨਿਰਦੋਸ਼ ਨੂੰ ਮਾਰਨ ਲਈ ਰਿਸ਼ਵਤ ਲੈਂਦਾ ਹੈ।” ਤਦ ਸਾਰੇ ਲੋਕ ਆਖਣਗੇ, “ਆਮੀਨ!”