21ਉਸ ਸਮੇਂ ਮੈਂ ਯੇਹੋਸ਼ੁਆ ਨੂੰ ਹੁਕਮ ਦਿੱਤਾ, “ਤੂੰ ਆਪਣੀਆਂ ਅੱਖਾਂ ਨਾਲ ਉਹ ਸਭ ਕੁਝ ਦੇਖਿਆ ਹੈ ਜੋ ਤੁਹਾਡੇ ਪਰਮੇਸ਼ਵਰ ਨੇ ਇਨ੍ਹਾਂ ਦੋਹਾਂ ਰਾਜਿਆਂ ਨਾਲ ਕੀਤਾ ਹੈ। ਅਜਿਹਾ ਹੀ ਯਾਹਵੇਹ ਸਾਰੇ ਰਾਜਾਂ ਨਾਲ ਕਰੇਗਾ, ਜਿੱਥੋਂ ਹੋ ਕੇ ਤੂੰ ਪਾਰ ਲੰਘੇਗਾ।
22ਉਹਨਾਂ ਤੋਂ ਨਾ ਡਰੋ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਖੁਦ ਤੁਹਾਡੇ ਲਈ ਲੜੇਗਾ।”
23ਉਸ ਸਮੇਂ ਮੈਂ ਯਾਹਵੇਹ ਅੱਗੇ ਬੇਨਤੀ ਕੀਤੀ ਕਿ
24“ਹੇ ਪ੍ਰਭੂ, ਯਾਹਵੇਹ, ਤੂੰ ਆਪਣੇ ਸੇਵਕ ਉੱਤੇ ਆਪਣੀ ਮਹਾਨਤਾ ਅਤੇ ਆਪਣਾ ਮਜ਼ਬੂਤ ਹੱਥ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂ ਜੋ ਸਵਰਗ ਜਾਂ ਧਰਤੀ ਉੱਤੇ ਅਜਿਹਾ ਕਿਹੜਾ ਦੇਵਤਾ ਹੈ ਜੋ ਉਹ ਕੰਮ ਕਰ ਸਕਦਾ ਹੈ ਜੋ ਤੁਸੀਂ ਕਰਦੇ ਹੋ?
25ਮੈਨੂੰ ਜਾਣ ਦਿਓ ਅਤੇ ਯਰਦਨ ਦੇ ਪਾਰ ਚੰਗੀ ਧਰਤੀ ਨੂੰ ਵੇਖਣ ਦਿਓ, ਉਹ ਵਧੀਆ ਪਹਾੜੀ ਦੇਸ਼ ਅਤੇ ਲਬਾਨੋਨ।”