ਬਿਵਸਥਾ 32

ਉਹਨਾਂ ਨੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ, ਜਿਹੜੇ ਪਰਮੇਸ਼ਵਰ ਨਹੀਂ ਸਨ, ਉਹ ਦੇਵਤੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਹੀ ਨਿੱਕਲੇ ਸਨ, ਉਹ ਦੇਵਤੇ ਜਿਨ੍ਹਾਂ ਤੋਂ ਤੁਹਾਡੇ ਪੁਰਖੇ ਨਹੀਂ ਡਰਦੇ ਸਨ।

Deuteronomy 32:17 (UKJV) They sacrificed unto devils, not to God; to gods whom they knew not, to new gods that came newly up, whom your fathers feared not.

15ਪਰ ਯਸ਼ੁਰੂਨ ਠੀਕ ਹੋਣ ਤੋਂ ਬਾਅਦ ਬਾਗ਼ੀ ਹੋ ਗਿਆ; ਉਹ ਤਕੜਾ ਅਤੇ ਸੁੰਦਰ ਬਣ ਗਿਆ ਸੀ। ਫਿਰ ਉਸਨੇ ਆਪਣੇ ਸਿਰਜਣਹਾਰ ਪਰਮੇਸ਼ਵਰ ਨੂੰ ਤਿਆਗ ਦਿੱਤਾ, ਉਸਨੇ ਆਪਣੀ ਮੁਕਤੀ ਦੀ ਚੱਟਾਨ ਨਾਲ ਵੈਰ ਕੀਤਾ।

16ਉਹਨਾਂ ਨੇ ਪਰਾਏ ਦੇਵਤਿਆਂ ਨੂੰ ਮੰਨਣ ਨਾਲ ਉਸ ਨੂੰ ਈਰਖਾਲੂ ਬਣਾਇਆ ਅਤੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਨਾਲ ਉਸ ਨੂੰ ਕ੍ਰੋਧਿਤ ਕੀਤਾ।

17ਉਹਨਾਂ ਨੇ ਝੂਠੇ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ, ਜਿਹੜੇ ਪਰਮੇਸ਼ਵਰ ਨਹੀਂ ਸਨ, ਉਹ ਦੇਵਤੇ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਹੀ ਨਿੱਕਲੇ ਸਨ, ਉਹ ਦੇਵਤੇ ਜਿਨ੍ਹਾਂ ਤੋਂ ਤੁਹਾਡੇ ਪੁਰਖੇ ਨਹੀਂ ਡਰਦੇ ਸਨ।

18ਤੁਸੀਂ ਚੱਟਾਨ ਨੂੰ ਛੱਡ ਦਿੱਤਾ, ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ। ਤੁਸੀਂ ਉਸ ਪਰਮੇਸ਼ਵਰ ਨੂੰ ਭੁੱਲ ਗਏ ਜਿਸਨੇ ਤੁਹਾਨੂੰ ਜਨਮ ਦਿੱਤਾ।

19ਯਾਹਵੇਹ ਨੇ ਇਹ ਵੇਖਿਆ ਅਤੇ ਉਹਨਾਂ ਨੂੰ ਰੱਦ ਕਰ ਦਿੱਤਾ ਕਿਉਂਕਿ ਉਸਦੇ ਪੁੱਤਰ-ਧੀਆਂ ਨੇ ਉਸ ਨੂੰ ਉਕਸਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.