ਬਿਵਸਥਾ 32

ਹੇ ਕੌਮੋ, ਉਸਦੀ ਪਰਜਾ ਦੇ ਨਾਲ ਅਨੰਦ ਕਰੋ ਕਿਉਂ ਜੋ ਉਹ ਆਪਣੇ ਸੇਵਕਾਂ ਦੇ ਲਹੂ ਦਾ ਬਦਲਾ ਲਵੇਗਾ। ਉਹ ਆਪਣੇ ਦੁਸ਼ਮਣਾਂ ਨੂੰ ਬਦਲਾ ਦੇਵੇਗਾ ਅਤੇ ਆਪਣੀ ਧਰਤੀ ਅਤੇ ਲੋਕਾਂ ਲਈ ਮਾਫ਼ੀ ਕਰੇਗਾ।

Deuteronomy 32:43 (UKJV) Rejoice, O all of you nations, with his people: for he will avenge the blood of his servants, and will render vengeance to his adversaries, and will be merciful unto his land, and to his people.

41ਜਦੋਂ ਮੈਂ ਆਪਣੀ ਚਮਕਦੀ ਤਲਵਾਰ ਨੂੰ ਤਿੱਖਾ ਕਰਾਂਗਾ, ਅਤੇ ਨਿਆਂ ਨੂੰ ਆਪਣੇ ਹੱਥ ਵਿੱਚ ਲਵਾ, ਮੈਂ ਆਪਣੇ ਵਿਰੋਧੀਆਂ ਤੋਂ ਬਦਲਾ ਲਵਾਂਗਾ ਅਤੇ ਮੇਰੇ ਨਾਲ ਵੈਰ ਰੱਖਣ ਵਾਲਿਆਂ ਤੋਂ ਬਦਲਾ ਲਵਾਂਗਾ।

42ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਸਤ ਕਰ ਦਿਆਂਗਾ, ਅਤੇ ਮੇਰੀ ਤਲਵਾਰ ਮਾਸ ਨੂੰ ਖਾਏਗੀ, ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ, ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ।”

43ਹੇ ਕੌਮੋ, ਉਸਦੀ ਪਰਜਾ ਦੇ ਨਾਲ ਅਨੰਦ ਕਰੋ ਕਿਉਂ ਜੋ ਉਹ ਆਪਣੇ ਸੇਵਕਾਂ ਦੇ ਲਹੂ ਦਾ ਬਦਲਾ ਲਵੇਗਾ। ਉਹ ਆਪਣੇ ਦੁਸ਼ਮਣਾਂ ਨੂੰ ਬਦਲਾ ਦੇਵੇਗਾ ਅਤੇ ਆਪਣੀ ਧਰਤੀ ਅਤੇ ਲੋਕਾਂ ਲਈ ਮਾਫ਼ੀ ਕਰੇਗਾ।

44ਮੋਸ਼ੇਹ ਨੂਨ ਦੇ ਪੁੱਤਰ ਹੋਸ਼ੇਆ (ਯੇਹੋਸ਼ੁਆ) ਦੇ ਨਾਲ ਆਇਆ ਅਤੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਸੁਣਾਈਆਂ।

45ਜਦੋਂ ਮੋਸ਼ੇਹ ਨੇ ਸਾਰੇ ਇਸਰਾਏਲ ਨੂੰ ਇਹ ਸਾਰੀਆਂ ਗੱਲਾਂ ਸੁਣਾ ਕੇ ਸਮਾਪਤ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.