ਬਿਵਸਥਾ 34

ਅਤੇ ਯਾਹਵੇਹ ਨੇ ਉਸਨੂੰ ਮਿਸਰ ਦੇ ਫ਼ਿਰਾਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਹਮਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਲਣ ਲਈ ਭੇਜਿਆ ਸੀ।

Deuteronomy 34:11 (UKJV) In all the signs and the wonders, which the LORD sent him to do in the land of Egypt to Pharaoh, and to all his servants, and to all his land,

9ਹੁਣ ਨੂਨ ਦਾ ਪੁੱਤਰ ਯੇਹੋਸ਼ੁਆ ਬੁੱਧ ਦੇ ਆਤਮਾ ਨਾਲ ਭਰਪੂਰ ਸੀ ਕਿਉਂਕਿ ਮੋਸ਼ੇਹ ਨੇ ਉਸ ਉੱਤੇ ਹੱਥ ਰੱਖੇ ਸਨ। ਇਸ ਲਈ ਇਸਰਾਏਲੀ ਉਸਦੀ ਗੱਲ ਸੁਣਦੇ ਸਨ ਅਤੇ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

10ਇਸ ਤੋਂ ਬਾਅਦ ਹੁਣ ਤੱਕ ਇਸਰਾਏਲ ਵਿੱਚ ਮੋਸ਼ੇਹ ਵਰਗਾ ਕੋਈ ਵੀ ਨਬੀ ਨਹੀਂ ਉੱਠਿਆ, ਜਿਸ ਨੂੰ ਯਾਹਵੇਹ ਆਹਮੋ-ਸਾਹਮਣੇ ਜਾਣਦਾ ਸੀ,

11ਅਤੇ ਯਾਹਵੇਹ ਨੇ ਉਸਨੂੰ ਮਿਸਰ ਦੇ ਫ਼ਿਰਾਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਦੇ ਸਾਹਮਣੇ ਅਤੇ ਉਸ ਦੇ ਸਾਰੇ ਦੇਸ਼ ਵਿੱਚ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾਲਣ ਲਈ ਭੇਜਿਆ ਸੀ।

12ਕਿਉਂ ਜੋ ਮੋਸ਼ੇਹ ਨੇ ਸਾਰੇ ਇਸਰਾਏਲੀਆਂ ਦੇ ਵੇਖਦਿਆਂ ਬਲਵੰਤ ਹੱਥ ਅਤੇ ਵੱਡੇ ਡਰ ਦੇ ਕੰਮ ਕਰਕੇ ਵਿਖਾਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.