ਬਿਵਸਥਾ 4

ਤਦ ਯਾਹਵੇਹ ਅੱਗ ਵਿੱਚੋਂ ਤੁਹਾਡੇ ਨਾਲ ਬੋਲਿਆ, ਤੁਸੀਂ ਸ਼ਬਦਾਂ ਦੀ ਆਵਾਜ਼ ਸੁਣੀ ਪਰ ਕੋਈ ਰੂਪ ਨਹੀਂ ਦੇਖਿਆ, ਸਿਰਫ ਇੱਕ ਆਵਾਜ਼ ਸੁਣੀ ਸੀ।

Deuteronomy 4:12 (UKJV) And the LORD spoke unto you out of the midst of the fire: all of you heard the voice of the words, but saw no embodiment; only all of you heard a voice.

10ਉਸ ਦਿਨ ਨੂੰ ਚੇਤੇ ਕਰੋ ਜਦੋਂ ਤੁਸੀਂ ਹੋਰੇਬ ਵਿੱਚ ਆਪਣੇ ਪਰਮੇਸ਼ਵਰ ਦੇ ਅੱਗੇ ਖੜ੍ਹੇ ਹੋਏ ਸੀ, ਜਦੋਂ ਉਸ ਨੇ ਮੈਨੂੰ ਆਖਿਆ ਸੀ, “ਲੋਕਾਂ ਨੂੰ ਮੇਰੇ ਅੱਗੇ ਇਕੱਠਾ ਕਰ ਤਾਂ ਜੋ ਉਹ ਮੇਰੇ ਬਚਨ ਸੁਣਨ ਤਾਂ ਜੋ ਉਹ ਜਦ ਤੱਕ ਧਰਤੀ ਉੱਤੇ ਜਿਉਂਦੇ ਰਹਿਣ ਮੇਰਾ ਸਤਿਕਾਰ ਕਰਨਾ ਸਿੱਖ ਸਕਣ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਣ।”

11ਤੁਸੀਂ ਨੇੜੇ ਆਏ ਅਤੇ ਪਹਾੜ ਦੇ ਪੈਰਾਂ ਵਿੱਚ ਖਲੋ ਗਏ ਅਤੇ ਉਹ ਪਰਬਤ ਅੱਗ ਨਾਲ ਬਲਦਾ ਸੀ ਅਤੇ ਉਸ ਦੇ ਚੁਫੇਰੇ ਹਨ੍ਹੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ।

12ਤਦ ਯਾਹਵੇਹ ਅੱਗ ਵਿੱਚੋਂ ਤੁਹਾਡੇ ਨਾਲ ਬੋਲਿਆ, ਤੁਸੀਂ ਸ਼ਬਦਾਂ ਦੀ ਆਵਾਜ਼ ਸੁਣੀ ਪਰ ਕੋਈ ਰੂਪ ਨਹੀਂ ਦੇਖਿਆ, ਸਿਰਫ ਇੱਕ ਆਵਾਜ਼ ਸੁਣੀ ਸੀ।

13ਉਸ ਨੇ ਤੁਹਾਨੂੰ ਆਪਣਾ ਨੇਮ ਅਰਥਾਤ ਦਸ ਹੁਕਮ ਸੁਣਾਏ ਜਿਨ੍ਹਾਂ ਦੀ ਪਾਲਣਾ ਕਰਨ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਅਤੇ ਫਿਰ ਉਹਨਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖਿਆ।

14ਅਤੇ ਯਾਹਵੇਹ ਨੇ ਉਸ ਸਮੇਂ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਾਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.