32ਹੁਣ ਆਪਣੇ ਸਮੇਂ ਤੋਂ ਬਹੁਤ ਪਹਿਲਾਂ ਦੇ ਦਿਨਾਂ ਬਾਰੇ ਪੁੱਛੋ ਕਿ ਜਿਸ ਦਿਨ ਤੋਂ ਪਰਮੇਸ਼ਵਰ ਨੇ ਧਰਤੀ ਉੱਤੇ ਮਨੁੱਖਾਂ ਨੂੰ ਬਣਾਇਆ ਸੀ, ਸਵਰਗ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪੁੱਛੋ ਅਤੇ ਕੀ ਅਜਿਹਾ ਕੁਝ ਵੀ ਇੰਨਾ ਮਹਾਨ ਹੋਇਆ ਹੈ ਜਿੰਨਾ ਇਹ ਕਦੇ ਵਾਪਰਿਆ ਹੈ, ਜਾਂ ਕੀ ਇਸ ਬਾਰੇ ਕਦੇ ਸੁਣਿਆ ਗਿਆ ਹੈ?
33ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ਵਰ ਦੀ ਆਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਅਤੇ ਜੀਉਂਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ?
34ਕੀ ਕਿਸੇ ਦੇਵਤੇ ਨੇ ਕਦੇ ਪਰੀਖਿਆ ਦੁਆਰਾ, ਨਿਸ਼ਾਨਾਂ ਅਤੇ ਅਚੰਭਿਆਂ ਦੁਆਰਾ, ਯੁੱਧ ਦੁਆਰਾ, ਬਲਵਾਨ ਹੱਥ ਅਤੇ ਫੈਲੀ ਹੋਈ ਬਾਂਹ ਨਾਲ ਜਾਂ ਸਭ ਚੀਜ਼ਾਂ ਵਾਂਗ ਮਹਾਨ ਅਤੇ ਅਚਰਜ ਕੰਮਾਂ ਦੁਆਰਾ ਇੱਕ ਕੌਮ ਨੂੰ ਦੂਜੀ ਕੌਮ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ? ਤੁਹਾਡੇ ਪਰਮੇਸ਼ਵਰ ਨੇ ਮਿਸਰ ਵਿੱਚ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਲਈ ਕੀ ਕੀਤਾ?
35ਤੁਹਾਨੂੰ ਇਹ ਗੱਲਾਂ ਇਸ ਲਈ ਦਿਖਾਇਆ ਗਈਆਂ ਹਨ ਤਾਂ ਜੋ ਤੁਸੀਂ ਜਾਣ ਸਕੋ ਕਿ ਯਾਹਵੇਹ ਹੀ ਪਰਮੇਸ਼ਵਰ ਹੈ ਅਤੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ।
36ਉਸ ਨੇ ਤੁਹਾਨੂੰ ਅਨੁਸ਼ਾਸਨ ਦੇਣ ਲਈ ਸਵਰਗ ਤੋਂ ਆਪਣੀ ਆਵਾਜ਼ ਸੁਣਾਈ। ਧਰਤੀ ਉੱਤੇ ਉਸਨੇ ਤੁਹਾਨੂੰ ਆਪਣੀ ਮਹਾਨ ਅੱਗ ਦਿਖਾਈ, ਅਤੇ ਤੁਸੀਂ ਅੱਗ ਵਿੱਚੋਂ ਉਸਦੇ ਸ਼ਬਦ ਸੁਣੇ।