ਬਿਵਸਥਾ 6

ਇਹ ਹੁਕਮ, ਫ਼ਰਮਾਨ ਅਤੇ ਕਾਨੂੰਨ ਹਨ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸਿਖਾਉਣ ਦਾ ਹੁਕਮ ਮੈਨੂੰ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿਸ ਉੱਤੇ ਅਧਿਕਾਰ ਕਰਨ ਲਈ, ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ।

Deuteronomy 6:1 (UKJV) Now these are the commandments, the statutes, and the judgments, which the LORD your God commanded to teach you, that all of you might do them in the land where all of you go to possess it:

1ਇਹ ਹੁਕਮ, ਫ਼ਰਮਾਨ ਅਤੇ ਕਾਨੂੰਨ ਹਨ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਸਿਖਾਉਣ ਦਾ ਹੁਕਮ ਮੈਨੂੰ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿਸ ਉੱਤੇ ਅਧਿਕਾਰ ਕਰਨ ਲਈ, ਤੁਸੀਂ ਯਰਦਨ ਦੇ ਪਾਰ ਜਾ ਰਹੇ ਹੋ।

2ਤਾਂ ਜੋ ਤੁਸੀਂ, ਤੁਹਾਡੇ ਬੱਚੇ ਅਤੇ ਉਹਨਾਂ ਦੇ ਬਾਅਦ ਉਹਨਾਂ ਦੇ ਬੱਚੇ ਆਪਣੇ ਯਾਹਵੇਹ ਤੋਂ ਡਰਦੇ ਰਹਿਣ ਜਿੰਨਾ ਚਿਰ ਤੁਸੀਂ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨਦੇ ਹੋਏ ਜੋ ਮੈਂ ਤੁਹਾਨੂੰ ਦਿੰਦਾ ਹਾਂ, ਅਤੇ ਤੁਸੀਂ ਆਪਣੇ ਪਰਮੇਸ਼ਵਰ ਤੋਂ ਡਰੋ ਤਾਂ ਜੋ ਤੁਸੀਂ ਲੰਬੀ ਉਮਰ ਮਾਣੋ।

3ਹੇ ਇਸਰਾਏਲ, ਸੁਣੋ ਅਤੇ ਧਿਆਨ ਨਾਲ ਮੰਨੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਦੁੱਧ ਅਤੇ ਸ਼ਹਿਦ ਦੇ ਵਗਦੇ ਦੇਸ਼ ਵਿੱਚ ਬਹੁਤ ਵਧ ਸਕੋ, ਜਿਵੇਂ ਤੁਹਾਡੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.