ਬਿਵਸਥਾ 6

ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰ, ਅਤੇ ਸਿਰਫ ਉਸੇ ਦੀ ਹੀ ਸੇਵਾ ਕਰੋ ਅਤੇ ਉਸ ਦੇ ਨਾਮ ਉੱਤੇ ਆਪਣੀਆਂ ਸਹੁੰ ਖਾਓ।

Deuteronomy 6:13 (UKJV) You shall fear the LORD your God, and serve him, and shall swear by his name.

11ਨਾਲੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ ਜੋ ਤੁਸੀਂ ਨਹੀਂ ਭਰੇ, ਨਾਲੇ ਉਹ ਖੂਹ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਜਿਹੜੇ ਤੁਸੀਂ ਨਹੀਂ ਲਗਾਏ, ਫਿਰ ਜਦੋਂ ਤੁਸੀਂ ਖਾਓ ਅਤੇ ਰੱਜ ਜਾਓ,

12ਧਿਆਨ ਰੱਖੋ ਕਿ ਕਿਤੇ ਤੁਸੀਂ ਯਾਹਵੇਹ ਨੂੰ ਭੁੱਲ ਨਾ ਜਾਓ, ਜੋ ਤੁਹਾਨੂੰ ਮਿਸਰ ਵਿੱਚੋਂ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਇਆ ਹੈ।

13ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰ, ਅਤੇ ਸਿਰਫ ਉਸੇ ਦੀ ਹੀ ਸੇਵਾ ਕਰੋ ਅਤੇ ਉਸ ਦੇ ਨਾਮ ਉੱਤੇ ਆਪਣੀਆਂ ਸਹੁੰ ਖਾਓ।

14ਤੁਸੀਂ ਦੂਜੇ ਦੇਵਤਿਆਂ ਪਿੱਛੇ ਨਾ ਜਾਣਾ ਅਰਥਾਤ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਦੀ ਪਾਲਣਾ ਨਾ ਕਰੋ।

15ਕਿਉਂਕਿ ਯਾਹਵੇਹ ਤੁਹਾਡਾ ਪਰਮੇਸ਼ਵਰ, ਜੋ ਤੁਹਾਡੇ ਵਿਚਕਾਰ ਹੈ ਇੱਕ ਅਣਖ ਵਾਲਾ ਪਰਮੇਸ਼ਵਰ ਹੈ ਅਤੇ ਉਸ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਧਰਤੀ ਦੇ ਉੱਤੋਂ ਨਾਸ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.