9ਇਸ ਲਈ ਜਾਣ ਲਵੋ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੀ ਪਰਮੇਸ਼ਵਰ ਹੈ। ਉਹ ਵਫ਼ਾਦਾਰ ਪਰਮੇਸ਼ਵਰ ਹੈ, ਜੋ ਉਸ ਨੂੰ ਪਿਆਰ ਕਰਨ ਵਾਲੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਦੀਆਂ ਹਜ਼ਾਰਾਂ ਪੀੜ੍ਹੀਆਂ ਲਈ ਆਪਣੇ ਪਿਆਰ ਦਾ ਨੇਮ ਰੱਖਦਾ ਹੈ।
10ਪਰ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ, ਉਹਨਾਂ ਦੇ ਵੇਖਦਿਆਂ-ਵੇਖਦਿਆਂ ਹੀ ਉਹਨਾਂ ਦਾ ਨਾਸ ਕਰਕੇ ਬਦਲਾ ਦਿੰਦਾ ਹੈ। ਉਹ ਉਹਨਾਂ ਦੇ ਮੂੰਹ ਦਾ ਬਦਲਾ ਦੇਣ ਵਿੱਚ ਢਿੱਲ ਨਹੀਂ ਕਰੇਗਾ ਜਿਹੜੇ ਉਸ ਨੂੰ ਨਫ਼ਰਤ ਕਰਦੇ ਹਨ।
11ਇਸ ਲਈ ਜਿਹੜੇ ਹੁਕਮ, ਫ਼ਰਮਾਨ ਅਤੇ ਬਿਵਸਥਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਹਨਾਂ ਦੀ ਪਾਲਣਾ ਕਰਕੇ ਪੂਰਾ ਕਰੋ।
12ਜੇਕਰ ਤੁਸੀਂ ਇਨ੍ਹਾਂ ਕਾਨੂੰਨਾਂ ਵੱਲ ਧਿਆਨ ਦਿੰਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਕਰਨ ਲਈ ਧਿਆਨ ਰੱਖਦੇ ਹੋ, ਤਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਪਿਆਰ ਦੇ ਆਪਣੇ ਨੇਮ ਨੂੰ ਕਾਇਮ ਰੱਖੇਗਾ, ਜਿਵੇਂ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।
13ਉਹ ਤੁਹਾਨੂੰ ਪਿਆਰ ਕਰੇਗਾ ਅਤੇ ਤੁਹਾਨੂੰ ਅਸੀਸ ਦੇਵੇਗਾ ਅਤੇ ਤੁਹਾਡੀ ਗਿਣਤੀ ਵਧਾਵੇਗਾ। ਉਹ ਤੁਹਾਡੀ ਕੁੱਖ ਦੇ ਫਲ, ਤੁਹਾਡੀ ਧਰਤੀ ਦੀਆਂ ਫ਼ਸਲਾਂ, ਤੁਹਾਡੇ ਅਨਾਜ, ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ, ਤੁਹਾਡੇ ਇੱਜੜਾਂ ਦੇ ਵੱਛਿਆਂ ਅਤੇ ਤੁਹਾਡੇ ਇੱਜੜਾਂ ਦੇ ਲੇਲਿਆਂ ਨੂੰ ਬਰਕਤ ਦੇਵੇਗਾ ਜਿਸ ਧਰਤੀ ਵਿੱਚ ਉਸਨੇ ਤੁਹਾਡੇ ਪੁਰਖਿਆਂ ਨਾਲ ਤੁਹਾਨੂੰ ਦੇਣ ਦੀ ਸਹੁੰ ਖਾਧੀ ਸੀ।