21ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ ਦਾ।
22ਅਤੇ ਪਰਮੇਸ਼ਵਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਰੱਖਿਆ ਅਤੇ ਉਸ ਨੂੰ ਕਲੀਸਿਆ ਦੀ ਹਰ ਚੀਜ਼ ਦਾ ਮੁੱਖੀ ਠਹਿਰਾਇਆ।
23ਕਲੀਸਿਆ, ਜੋ ਉਸ ਦਾ ਸਰੀਰ ਹੈ, ਉਸ ਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ।