6ਅਤੇ ਪਰਮੇਸ਼ਵਰ ਨੇ ਸਾਨੂੰ ਮਸੀਹ ਦੇ ਨਾਲ ਜੀਵਤ ਕੀਤਾ ਅਤੇ ਸਾਨੂੰ ਉਸ ਦੇ ਨਾਲ ਮਸੀਹ ਯਿਸ਼ੂ ਵਿੱਚ ਸਵਰਗੀ ਥਾਵਾਂ ਉੱਤੇ ਬਿਠਾਇਆ,
7ਇਸ ਲਈ ਕਿ ਆਉਣ ਵਾਲੇ ਯੁੱਗਾਂ ਵਿੱਚ ਉਹ ਆਪਣੀ ਦਇਆ ਦੀ ਬੇਮਿਸਾਲ ਦੌਲਤ ਦਿਖਾਵੇ, ਜੋ ਮਸੀਹ ਯਿਸ਼ੂ ਵਿੱਚ ਸਾਡੇ ਉੱਤੇ ਆਪਣੀ ਦਿਆਲਗੀ ਨਾਲ ਪ੍ਰਗਟ ਕੀਤੀ ਗਈ ਹੈ।
8ਕਿਉਂਕਿ ਪਰਮੇਸ਼ਵਰ ਦੀ ਕਿਰਪਾ ਕਰਕੇ ਤੁਸੀਂ ਵਿਸ਼ਵਾਸ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ ਹੈ, ਬਲਕਿ ਇਹ ਪਰਮੇਸ਼ਵਰ ਦੇ ਵੱਲੋਂ ਦਾਤ ਹੈ
9ਇਹ ਆਪਣੇ ਕੰਮਾਂ ਦੁਆਰਾ ਨਹੀਂ, ਤਾਂ ਜੋ ਕੋਈ ਵੀ ਘਮੰਡ ਨਾ ਕਰ ਸਕੇ।
10ਕਿਉਂਕਿ ਅਸੀਂ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੇ ਚੰਗੇ ਕੰਮਾਂ ਲਈ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੀ ਰਚਨਾ ਹਾਂ।